insert-headers-and-footers
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121jetpack
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121schema-and-structured-data-for-wp
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121web-stories
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121wp-smushit
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121Photo by rupixen.com on Unsplash
ਪੂਰਾ ਵਿਸ਼ਵ ਇਸ ਸਮੇਂ ਕੋਰੋਨਾਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਮਹਾਂਮਾਰੀ ਨੇ ਛੋਟੇ ਤੋਂ ਲੈ ਕੇ ਵੱਡੇ, ਹਰ ਦੇਸ਼ ਦੀ ਅਰਥਵਿਵਸਥਾ ਨੂੰ ਘਾਤ ਲਈ ਹੈ। ਭਾਰਤ ਵੀ ਇਸ ਦੀ ਮਾਰ ਤੋਂ ਨਹੀਂ ਬੱਚ ਸਕਿਆ ਅੱਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਕੁੱਲ ਘਰੇਲੂ ਉਤਪਾਦ(GDP) ਦੇ ਮੁੜ ਹੋਏ ਮੁਲਾਂਕਣ ਦੇ ਅਨੁਸਾਰ, ਇਹ ਵਿੱਤੀ ਸਾਲ 2020 ਲਈ ਅੰਦਾਜ਼ਨ 4.8 ਪ੍ਰਤੀਸ਼ਤ ਅੱਤੇ ਵਿੱਤੀ ਸਾਲ 2021 ਲਈ 6 ਪ੍ਰਤੀਸ਼ਤ ਦੇ ਕਰੀਬ ਰਹਿ ਸਕਦੀ ਹੈ। ਵਿਸ਼ਵ ਬੈਂਕ(World Bank) ਅੱਤੇ ਅੰਤਰਰਾਸ਼ਟਰੀ ਮੁਦਰਾ ਕੋਸ਼(IMF) ਦੇ ਅਨੁਸਾਰ ਭਾਰਤ ਦੀ ਵਾਧਾ ਦਰ ਵਿੱਚ ਵੀ ਕਮੀ ਆਵੇਗੀ। ਭਾਰਤ ਉੱਤੇ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਹੋਣ ਵਾਲੇ ਅਸਰ(Coronavirus Impact on Indian Economy) ਨੂੰ ਆਮ ਭਾਸ਼ਾ ਵਿੱਚ ਸਮਝਣ ਲਈ, ਇਸ ਲੇਖ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ।
ਇਸ ਮਹਾਂਮਾਰੀ ਦੇ ਫੈਲਣ ਤੋਂ ਪਹਿਲਾਂ ਬਹੁਤ ਸਾਰੇ ਵਪਾਰ ਆਪਣੇ ਵਾਧੇ ਅੱਤੇ ਫੈਲਾਉ ਦੀਆਂ ਯੋਜਨਾਵਾਂ ਬਣਾ ਰਹੇ ਸਨ, ਜੋ ਕਿ ਲਾਕਡਾਉਣ ਕਾਰਨ ਵਿੱਚੇ ਹੀ ਧਰੀਆਂ ਰਹਿ ਗਈਆਂ। ਬਹੁਤ ਸਾਰੇ ਵਪਾਰੀਆਂ ਅਨੁਸਾਰ ਇਹਨਾਂ ਯੋਜਨਾਵਾਂ ਨੂੰ ਮੁੜ ਸ਼ੁਰੂ ਕਰਨ ਅੱਤੇ ਵਪਾਰ ਨੂੰ ਮੁੜ ਲੀਹ ਤੇ ਲੈ ਆਉਣ ਲਈ 6 ਤੋਂ 12 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਆਪੂਰਤੀ ਲੜੀ ਟੁੱਟਣ ਕਾਰਨ ਬਹੁਤ ਸਾਰੇ ਖੇਤਰਾਂ ਦੇ ਆਮ ਕੰਮਕਾਜ ਤੇ ਵੀ ਅਸਰ ਪੈ ਸਕਦਾ ਹੈ।
ਵਸਤਾਂ ਅੱਤੇ ਸੇਵਾਵਾਂ ਦੇ ਉਪਭੋਗ ਵਿੱਚ ਆਈ ਕਮੀ ਨੇ ਨਿਵੇਸ਼ਕਾਂ ਦੇ ਹੌਸਲੇ ਨੂੰ ਵੀ ਪਸਤ ਕਰ ਦਿੱਤਾ ਹੈ। ਵੱਢੀ ਗਿਣਤੀ ਵਿੱਚ ਨਿਵੇਸ਼ਕ ਬਾਜ਼ਾਰ ਵਿੱਚ ਪੈਸਾ ਲਾਉਣ ਤੋਂ ਡਰ ਰਹੇ ਹਨ। ਇਸ ਦਾ ਅਸਰ ਪਿੱਛਲੇ ਦਿਨੀਂ ਸ਼ੇਅਰ ਬਾਜ਼ਾਰ ਵਿੱਚ ਆਈ ਭਾਰੀ ਗਿਰਾਵਟ ਦੇ ਰੂਪ ਵਿੱਚ ਦੇਖਿਆ ਗਿਆ। ਨਤੀਜੇ ਵਜੋਂ ਸਟਾਰਟ-ਅੱਪ ਵਰਗ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਕੋਰੋਨਾਵਾਇਰਸ ਮਹਾਂਮਾਰੀ ਵਿੱਚ ਵਪਾਰ ਦੇ ਨੁਕਸਾਨ, ਨਵੇਂ ਨਿਵੇਸ਼ ਦੀ ਘਾਟ ਅੱਤੇ ਮੰਗ ਵਿੱਚ ਆਈ ਕਮੀ ਦੇ ਫਲਸਰੂਪ ਰੁਜ਼ਗਾਰ ਦੇ ਮੌਕੇ ਵੀ ਘੱਟ ਸਕਦੇ ਹਨ। ਕੁੱਝ ਮੌਜੂਦਾ ਨੌਕਰੀਆਂ ਵੀ ਜਾ ਸਕਦੀਆਂ ਹਨ। ਇਸ ਦਾ ਸਭ ਤੋਂ ਵੱਧ ਅਸਰ ਸੈਰ ਸਪਾਟੇ(Tourism ) ਅੱਤੇ ਪ੍ਰਾਹੁਣਚਾਰੀ(Hospitality ) ਖੇਤਰ ਤੇ ਹੋ ਸਕਦਾ ਹੈ। ਆਟੋ ਅੱਤੇ ਇਲੈਕਟ੍ਰਾਨਿਕਸ ਖੇਤਰ ਵੀ ਮੰਗ ਵਿੱਚ ਆਈ ਭਾਰੀ ਮੰਗ ਕਾਰਨ ਇਸ ਦੀ ਚਪੇਟ ਵਿੱਚ ਆ ਸਕਦੀਆਂ ਹਨ।
ਵੈਸ਼ਵਿਕ(Global ) ਪੱਧਰ ਤੇ ਸਭ ਤੋਂ ਵੱਧ ਰੁਕਾਵਟਾਂ ਆਯਾਤ-ਨਿਰਯਾਤ ਵਿੱਚ ਆ ਸਕਦੀਆਂ ਹਨ। ਹਰ ਦੇਸ਼ ਆਪਣੇ ਨਾਗਰਿਕਾਂ ਦੀਆਂ ਲੋੜਾਂ ਪੂਰਾ ਕਰਨ ਵਿੱਚ ਲੱਗਾ ਹੈ। ਜ਼ਿਆਦਾਤਰ ਦੇਸ਼ਾਂ ਨੇ ਆਪਣੇ ਨਿਵਾਸੀਆਂ ਨੂੰ ਜ਼ਰੂਰੀ ਵਸਤਾਂ ਦੀ ਪੂਰਤੀ ਲਈ ਇਹਨਾਂ ਦੇ ਨਿਰਯਾਤ ਤੇ ਰੋਕ ਲੱਗਾ ਚੁੱਕੇ ਹਨ। ਮੁੱਖ ਰੂਪ ਵਿੱਚ ਦਵਾਈਆਂ, ਸਿਹਤ ਸਬੰਧਤ ਵਸਤਾਂ ਅੱਤੇ ਉਪਕਰਨਾਂ ਤੇ ਰੋਕ ਲਗਾਈ ਗਈ ਹੈ। ਭਾਰਤ ਵਿਸ਼ੇਸ਼ ਰੂਪ ਵਿੱਚ ਅਮਰੀਕਾ ਵਰਗੇ ਦੇਸ਼ਾਂ ਨੂੰ ਆਈ.ਟੀ. ਅੱਤੇ ਸਹਾਇਕ ਸੇਵਾਵਾਂ ਦਾ ਨਿਰਯਾਤ ਕਰਦਾ ਹੈ, ਕਮਜ਼ੋਰ ਮੰਗ ਕਾਰਨ ਭਾਰਤੀ ਕੰਪਨੀਆਂ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ, ਦੇਸ਼ ਦੀਆਂ ਬਹੁਤ ਸਾਰੀਆਂ ਉਤਪਾਦਨ ਇਕਾਈਆਂ ਕੱਚੇ ਮਾਲ ਲਈ ਚੀਨ ਤੇ ਨਿਰਭਰ ਕਰ ਦੀਆਂ ਹਨ, ਚੀਨ ਵਿੱਚ ਆਈ ਮੰਦੀ ਅੱਤੇ ਸਰਕਾਰ ਦੇ ਪ੍ਰਤੀਬੰਦਾ ਕਾਰਨ ਭਾਰਤੀ ਉਦਯੋਗਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹੁਣ ਦੇਖਣ ਯੋਗ ਇਹ ਹੈ ਕਿ ਲਾਕਡਾਉਣ ਕਿੰਨੀ ਦੇਰ ਚੱਲਦਾ ਹੈ ਅੱਤੇ ਇਸ ਨੂੰ ਖੋਲਣ ਲਈ ਕੀ ਵਿਵਸਥਾ ਕੀਤਾ ਜਾਂਦੀ ਹੈ। ਸਰਕਾਰ ਵੱਲੋ ਅਰਥਵਿਵਸਥਾ ਵਿੱਚ ਸੁਧਾਰ ਲਈ ਕੀ ਕਦਮ ਚੁੱਕੇ ਜਾਣਗੇ, ਇਹ ਵੀ ਦੇਖਣ ਯੋਗ ਹੋਵੇਗਾ। ਇਸ ਤੋਂ ਬਾਅਦ ਵੀ ਕੋਰੋਨਾਵਾਇਰਸ ਦੇ ਅਸਲੀ(Coronavirus impact on Indian economy) ਅਸਰ ਦਾ ਪਤਾ ਲੱਗ ਸਕਦਾ ਹੈ।ਹਰ ਘਟਨਾ ਦੇ ਦੋ ਪਹਿਲੂ ਹੁੰਦੇ ਹਨ, ਕੁੱਝ ਮਾਹਿਰਾਂ ਅਨੁਸਾਰ ਭਾਰਤ ਇਸ ਮਹਾਂਮਾਰੀ ਦੇ ਕਾਰਨ ਭਾਰਤੀ ਅਰਥਵਿਵਥਾ ਨੂੰ ਵਾਧੇ ਦਾ ਮੌਕਾ ਮਿਲ ਸਕਦਾ ਹੈ। ਇਸ ਬਾਰੇ ਕਿਸੇ ਹੋਰ ਲੇਖ ਵਿੱਚ ਗੱਲ ਕਰ ਸਕਦੇ ਹਾਂ।
ਸੂਚਨਾ:- ਇਸ ਲੇਖ ਵਿੱਚ ਸੁਧਾਰ ਲਈ ਅੱਤੇ ਹੋਰ ਵਿਸ਼ਿਆਂ ਤੇ ਸੁਝਾਅ ਦੇਣ ਲਈ ਕੰਮੈਂਟ ਰਾਹੀਂ ਦੱਸੋ। ਚੰਗਾ ਲੱਗੇ ਤਾਂ ਲਾਇਕ ਵੀ ਕਰੋ। ਫੇਸਬੁੱਕ, ਟਵਿੱਟਰ ਅੱਤੇ ਇੰਸਤਾਗ੍ਰਾਮ ਤੇ ਫ਼ੋੱਲੋ ਕਰੋ। Follow for latest punjabi news and daily punjabi news.
EconomyThis website uses cookies.
View Comments
Insightful
ਧੰਨਵਾਦ