insert-headers-and-footers
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121jetpack
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121schema-and-structured-data-for-wp
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121web-stories
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121wp-smushit
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121Photo Taken from Google Images
ਭਾਰਤ-ਨੇਪਾਲ (India-Nepal) ਦੇ ਸੰਬੰਧ ਕਾਫ਼ੀ ਚੰਗੇ ਮੰਨੇ ਜਾਂਦੇ ਹਨ। ਪਰ ਪਿੱਛਲੇ ਕੁੱਝ ਦਿਨਾਂ ਤੋਂ ਇਸ ਵਿੱਚ ਪਾੜ ਪੈ ਗਿਆ ਲੱਗਦਾ ਹੈ। ਦਰਅਸਲ ਨੇਪਾਲ ਨੇ ਆਪਣਾ ਨਵਾਂ ਮਾਨਚਿੱਤਰ (Map) ਜਾਰੀ ਕੀਤਾ ਹੈ ਅੱਤੇ ਭਾਰਤ ਨੇ ਇਸ ਤੇ ਕੜਾ ਵਿਰੋਧ ਪ੍ਰਗਟ ਕੀਤਾ ਹੈ। ਇਸ ਮਾਨਚਿੱਤਰ (Map) ਵਿੱਚ ਨੇਪਾਲ ਨੇ ਕੁੱਝ ਹਿੱਸੇ ਸ਼ਾਮਿਲ ਕੀਤੇ ਹਨ, ਜੋ ਕਿ ਪਹਿਲਾਂ ਇਸਦੇ ਮਾਨਚਿੱਤਰ (map) ਵਿੱਚ ਨਹੀਂ ਸਨ। ਗੁਆਂਢੀ ਦੇਸ਼ ਹੋਣ ਦੇ ਨਾਤੇ ਭਾਰਤ ਅੱਤੇ ਨੇਪਾਲ (India and Nepal) ਦੇ ਸੰਬੰਧ ਹਮੇਸ਼ਾਂ ਵਧੀਆ ਰਹੇ ਹਨ। ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇੱਕ ਦੂਜੇ ਦੇਸ਼ ਵਿੱਚ ਕੰਮ ਕਾਰਨ ਅੱਤੇ ਬਿਨਾਂ ਰੋਕ ਟੋਕ ਆਉਣ ਜਾਣ ਦੀ ਆਜ਼ਾਦੀ ਹੈ। ਨੇਪਾਲ ਦੇ ਕਈ ਬਾਸ਼ਿੰਦੇ ਤਾਂ ਭਾਰਤ ਦੀ ਫੌਜ (Indian army) ਵਿੱਚ ਵੀ ਕੰਮ ਕਰਦੇ ਹਨ। ਪਰ ਭਾਰਤ ਨੇਪਾਲ ਸੀਮਾ ਵਿਵਾਦ (India Nepal Border Dispute) ਹੁਣ ਕਿਉਂ? ਇਸ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ।
ਭਾਰਤ-ਨੇਪਾਲ (India-Nepal) ਦੇ ਰਿਸ਼ਤੇ ਬਹੁਤ ਪੁਰਾਣੇ ਹਨ, ਪਰ ਇਸ ਮੁੱਦੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 1814-1816 ਦੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅੱਤੇ ਨੇਪਾਲ ਦੇ ਯੁੱਧ (War between British East India Company and Nepal) ਨਾਲ ਹੋਈ। ਇਸ ਲੜਾਈ ਨੂੰ ਐਂਗਲੋ-ਨੇਪਾਲੀ ਯੁੱਧ (Anglo-Nepalese war) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਯੁੱਧ ਸਮਾਪਤੀ ਲਈ ਨੇਪਾਲ ਦੇ ਰਾਜੇ ਪ੍ਰਿਥਵੀ ਨਾਰਾਇਣ ਸ਼ਾਹ ਅੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਸੁਗੋਲੀ ਦੀ ਸੰਧੀ (Sugauli treaty) ਕੀਤੀ। ਸੁਗੋਲੀ ਨਾਮ ਦਾ ਸਥਾਨ ਬਿਹਾਰ (Bihar) ਵਿੱਚ ਹੈ। ਸੰਧੀ ਦੀਆਂ ਸ਼ਰਤਾਂ ਮੁਤਾਬਿਕ ਮਹਾਂਕਾਲੀ ਨਾਮਕ ਨਦੀ ਦਾ ਪੱਛਮੀ ਹਿੱਸਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ (British East India Company) ਅੱਤੇ ਪੂਰਬੀ ਹਿੱਸਾ ਨੇਪਾਲ(Nepal) ਦੇ ਹਿੱਸੇ ਆਇਆ। ਜਿਸ ਜਗ੍ਹਾ ਨੂੰ ਲੈ ਕੇ ਝਗੜਾ ਹੈ, ਉਹ ਲਿਪੂਲੇਖ ਦੱਰਾ ਅੱਤੇ ਕਾਲਾਪਾਣੀ (Lipulekh pass and Kalapani) ਦੇ ਨਾਮ ਨਾਲ ਜਾਣੇ ਜਾਂਦੇ ਹਨ। 1962 ਦੀ ਭਾਰਤ ਚੀਨ ਲੜਾਈ (Indo-china war or sino-indian war) ਤੋਂ ਹੀ ਇੱਥੇ ਭਾਰਤੀ ਫੌਜ ਮੌਜੂਦ ਹੈ।
ਭਾਰਤ ਦੇ ਮਾਨਚਿੱਤਰ ਅਨੁਸਾਰ ਲਿਪੂਲੇਖ ਦੱਰਾ ਅੱਤੇ ਕਾਲਾਪਾਣੀ (Lipulekh pass and Kalapani) ਉੱਤਰਾਖੰਡ (Uttrakhand) ਰਾਜ ਦੇ ਉੱਤਰ ਪੂਰਬ ਵਿੱਚ ਹੈ। ਉੱਤਰਾਖੰਡ ਦੇ ਪਿਥੌਰਾਗੜ੍ਹ (Pithoragarh) ਜਿੱਲ੍ਹੇ ਦੇ ਅੰਦਰ, ਇਹ 3600-5200 ਮੀਟਰ ਦੀ ਉੱਚਾਈ ਤੇ ਮੌਜੂਦ ਹੈ। ਇਹ ਇਲਾਕਾ ਪਹਾੜੀ ਅੱਤੇ ਬਹੁਤ ਹੀ ਘੱਟ ਅਬਾਦੀ ਵਾਲਾ ਹੈ। ਭਾਰਤ, ਚੀਨ ਅੱਤੇ ਨੇਪਾਲ ਨਾਲ ਤਿਕੋਣੀ ਸੀਮਾ (Tri-junction between India,Nepal and China) ਹੋਣ ਕਾਰਨ ਇਸਦੀ ਸਤਿਥੀ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਕੈਲਾਸ਼-ਮਾਨਸਰੋਵਰ (Kailash-Mansrover) ਦੀ ਯਾਤਰਾ ਲਈ ਵੀ ਭਾਰਤ ਦਾ ਇਹ ਰਸਤਾ ਹੈ।
ਕੈਲਾਸ਼ ਮਾਨਸਰੋਵਰ (Kailash-Mansrover) ਦੀ ਯਾਤਰਾ ਨੂੰ ਆਸਾਨ ਕਰਨ ਲਈ 2015 ਵਿੱਚ ਭਾਰਤ ਨੇ ਪਿਥੋਰਾਗੜ੍ਹ ਤੋਂ ਲਿਪੂਲੇਖ ਦੇ ਰਸਤੇ ਤੇ 80 ਕਿਲੋਮੀਟਰ ਸੜਕ ਦਾ ਨਿਰਮਾਣ ਸ਼ੁਰੂ ਕੀਤਾ। ਨੇਪਾਲ (Nepal) ਦੇ ਦਾਅਵੇ ਅਨੁਸਾਰ ਇਹ ਜਗ੍ਹਾ ਨੇਪਾਲੀ ਸੂਦੁਰਪੱਛਮ ਪ੍ਰਦੇਸ਼ ਦੇ ਦਾਰਚੁਲਾ (Darchula) ਜ਼ਿਲ੍ਹੇ ਵਿੱਚ ਹੈ। ਦੂਜੇ ਪਾਸੇ ਭਾਰਤ(India) ਦੇ ਜ਼ਮੀਨੀ ਮਾਲ ਰਿਕਾਰਡ (Land Revenue Records) ਦੇ ਅਨੁਸਾਰ 1830 ਤੋਂ ਪਹਿਲਾਂ ਹੀ ਇਹ ਖੇਤਰ ਪਿਥੌਰਾਗੜ੍ਹ ਵਿੱਚ ਹੈ। ਨੇਪਾਲ (Nepal) ਇਸ ਸਮੇਂ ਇਹ ਸੜਕ ਬਣਾਏ ਜਾਣ ਕਾਰਨ ਨਾਰਾਜ਼ ਹੈ। ਇਸੇ ਲਈ ਨੇਪਾਲ (Nepal) ਨੇ ਆਪਣੇ ਮਾਨਚਿੱਤਰ (Map) ਵਿੱਚ ਬਦਲਾਅ ਕੀਤਾ ਹੈ।
ਭਾਰਤ (India) ਦਾ ਮੰਨਣਾ ਹੈ ਕਿ ਹੁਣ ਇਹ ਨਾਰਾਜ਼ਗੀ ਕਿਉਂ? ਇਹ ਖੇਤਰ ਖੇਤਰ ਕਾਫੀ ਸਮੇਂ ਤੋਂ ਭਾਰਤ ਕੋਲ ਹੈ ਪਰ ਨੇਪਾਲ (Nepal) ਨੇ ਮਾਨਚਿੱਤਰ (Map) ਪਹਿਲਾਂ ਕਿਉਂ ਨਹੀਂ ਜਾਰੀ ਕੀਤਾ ਗਿਆ। ਕਈ ਮਾਹਿਰਾਂ ਦੇ ਮੁਤਾਬਿਕ ਇਸ ਨਾਰਾਜ਼ਗੀ ਦਾ ਸੰਬੰਧ ਭਾਰਤ ਅੱਤੇ ਚੀਨ (India and China) ਦੀ ਸਿੱਕਿਮ ਸੀਮਾ (Sikkim Border) ਤੇ ਹੋਈ ਝੜਪ ਅੱਤੇ ਨੇਪਾਲ (Nepal) ਦੀ ਕਮਊਨਿਸਟ ਪਾਰਟੀ (Communist Party) ਨਾਲ ਜੁੜਿਆ ਹੈ। ਇਸ ਸਮੇਂ ਚੀਨ, ਨੇਪਾਲ ਦੀ ਰਾਜਨੀਤੀ ਵਿੱਚ ਕਾਫੀ ਸਰਗਰਮ ਹੈ। ਨੇਪਾਲ (Nepal) ਦੀ ਕਮਊਨਿਸਟ ਪਾਰਟੀ ਵਿੱਚ ਪੁਸ਼ਪਾ ਕਮਲ ਦਹਲ ਯਾਨੀ ਪ੍ਰਚੰਡ (Pushpa Kamal Dahal a.k.a. Prachand) ਅੱਤੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ (KP Sharma Oli) ਦੇ ਦੋ ਧੜੇ ਹਨ। ਚੀਨ ਨੇ ਇਹਨਾਂ ਦੋਹਾਂ ਦੀ ਸੁਲਾਹ ਕਰਵਾਉਣ ਵਿੱਚ ਕਾਫੀ ਅਹਿਮ ਭੂਮਿਕਾ ਅਦਾ ਕੀਤੀ ਹੈ।
ਪਰ ਮਾਨਚਿੱਤਰ (Map) ਵਿੱਚ ਇਹ ਬਦਲਾਅ ਹੁਣ ਹੀ ਕਿਉਂ ਆਇਆ? ਦਰਅਸਲ 13 ਮਈ ਨੂੰ ਭਾਰਤ ਨੇ ਨੇਪਾਲ ਤੋਂ ਆਉਂਦੇ ਤਾੜ ਦੇ ਤੇਲ (Palm oil inports) ਤੇ ਪਾਬੰਦੀ ਲਾ ਦਿੱਤੀ। ਇਹ ਪਾਬੰਦੀ ਆਜ਼ਾਦ ਵਪਾਰ ਖੇਤਰ (Free Trade Agreement, FTA) ਦੇ ਸਮਝੌਤੇ ਵਿੱਚ ਗੜਬੜੀਆਂ ਕਾਰਨ ਲਾਇਆ ਗਿਆ। ਇਸ ਤੋਂ ਬਾਅਦ 19 ਮਈ ਨੂੰ ਨੇਪਾਲ ਨੇ ਆਪਣੇ ਮਾਨਚਿੱਤਰ (Map) ਵਿੱਚ ਤਬਦੀਲੀ ਕੀਤੀ।
ਭਾਰਤ ਨੇਪਾਲ ਸੀਮਾ ਵਿਵਾਦ (India Nepal Border Dispute) ਕਿੰਨੀ ਦੇਰ ਚੱਲੇਗਾ ਇਹ ਨਹੀਂ ਕਹਿ ਸਕਦੇ ਪਰ ਇਸਦਾ ਹੱਲ ਜਲਦੀ ਨਿਕਲਣ ਦੀ ਉਮੀਦ ਹੈ। ਹੋਰ ਲੇਖ ਪੜ੍ਹਨ ਲਈ ਇਸ ਲਿੰਕ ਤੇ ਜਾਉ।
ਨੋਟ: ਆਪਣੇ ਵਿਚਾਰ ਅੱਤੇ ਸੁਝਾਅ ਦੇਣ ਲਈ ਕੰਮੈਂਟ ਕਰੋ, ਚੰਗਾ ਲੱਗੇ ਤਾਂ ਲਾਇਕ ਵੀ ਕਰੋ। ਪੰਜਾਬੀ ਵਿੱਚ ਹੋਰ ਤਾਜ਼ਾ ਜਾਣਕਾਰੀ ਅੱਤੇ ਖਬਰਾਂ (latest Punjabi News) ਫੇਸਬੁੱਕ, ਟਵਿੱਟਰ ਅੱਤੇ ਇੰਸਤਾਗ੍ਰਾਮ ਤੇ ਫ਼ੋੱਲੋ ਕਰੋ। ਇਹ ਸਾਰੀ ਸੂਚਨਾ ਵੱਖ ਵੱਖ ਖਬਰਾਂ ਤੋਂ ਇਕੱਠੀ ਕੀਤੀ ਗਈ ਹੈ, ਜੋ ਭਵਿੱਖ ਵਿੱਚ ਸਹੀ ਜਾਂ ਗ਼ਲਤ ਸਾਬਤ ਹੋ ਸਕਦੇ ਹਨ।
NationalThis website uses cookies.