insert-headers-and-footers
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121jetpack
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121schema-and-structured-data-for-wp
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121web-stories
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121wp-smushit
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121Photo by David Anderson on Unsplash
“ਬਦਲਾਅ ਕੁਦਰਤ ਨਿਯਮ ਹੈ, ਜੋ ਕਦੇ ਨਹੀਂ ਬਦਲਦਾ”,ਇਹ ਕਥਨ ਅੱਜ ਦੇ ਹਾਲਾਤਾਂ ਤੇ ਪੂਰੀ ਤਰ੍ਹਾਂ ਢੁੱਕਦੇ ਹਨ। ਇਸ ਕੋਰੋਨਾਵਾਇਰਸ(Coronavirus) ਨਾਂ ਦੀ ਮਹਾਂਮਾਰੀ ਦੇ ਚੱਲਦੇ ਲਾਗੂ ਹੋਏ ਤਾਲਾਬੰਦੀ(Lockdown) ਨੇ ਸਮਾਜ ਨੂੰ ਵੀ ਇਹ ਗੱਲ ਸਿਖਾ ਦਿੱਤੀ ਹੈ। ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ, ਹੁਣ ਅਜਿਹੇ ਕੰਮ ਕਰਦੇ ਹਾਂ ਜਾਂ ਆਦਤਾਂ ਪਾਲ ਲਾਈਆਂ ਹਨ, ਜੋ ਅਸੀਂ ਪਹਿਲਾਂ ਨਹੀਂ ਕਰਦੇ ਸੀ ਅੱਤੇ ਨਾ ਹੀ ਇਹਨਾਂ ਬਾਰੇ ਸੋਚਿਆ ਸੀ। (New Normal life in times of Coronavirus)
ਮਾਸਕ(Mask) ਦੀ ਵਰਤੋਂ, ਦਿਨ ਵਿੱਚ ਕਈ ਵਾਰ ਹੱਥ ਧੋਣਾ, ਘਰ ਬੈਠੇ ਕੰਮ ਕਰਨਾ(Work from home), ਸੋਸ਼ਲ ਡਿਸਟੈਂਸਇੰਗ(Social Distancing) ਆਦਿ ਇਸ ਵਿੱਚ ਸ਼ਾਮਿਲ ਹਨ। ਹੌਲੀ ਹੌਲੀ ਤਾਲਾਬੰਦੀ(Lockdown) ਵਿੱਚ ਢਿੱਲ ਦਿੱਤੀ ਜਾ ਰਹੀ ਹੈ ਅੱਤੇ ਸਭ ਕੰਮ ਸ਼ੁਰੂ ਹੋ ਜਾਣਗੇ। ਜਿੰਨੀ ਦੇਰ ਇਸਦਾ ਇਲਾਜ਼ ਨਹੀਂ ਲੱਭਦਾ, ਬਹੁਤ ਸਾਰੀਆਂ ਆਦਤਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਯਕੀਨਨ ਬਣਾਉਣਾ ਪਵੇਗਾ। ਇਹਨਾਂ ਦਾ ਵੇਰਵਾ ਅੱਤੇ ਕੁੱਝ ਸੁਝਾਅ ਹੇਠਾਂ ਦਿੱਤੇ ਅਨੁਸਾਰ ਹਨ;
ਜਿਵੇਂ ਸ਼ੇਵ ਕਰਨਾ ਅੱਤੇ ਦਾੜ੍ਹੀ ਸਹੀ ਰੱਖਣ ਨੂੰ ਸ਼ਿਸ਼ਟਾਚਾਰ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਮਾਸਕ(mask) ਪਾਉਣਾ ਵੀ ਇੱਕ ਸ਼ਿਸ਼ਟਾਚਾਰ ਹੈ। ਘਰ ਤੋਂ ਬਾਹਰ ਨਿਕਲਣ ਲਈ ਮੂੰਹ ਢੱਕਣਾ, ਲੱਗਭਗ ਹਰ ਰਾਜ ਵਿੱਚ ਲਾਜ਼ਮੀ ਕੀਤਾ ਜਾ ਰਿਹਾ ਹੈ। ਜੇਕਰ ਬਾਜ਼ਾਰ ਵਿੱਚ ਮਾਸਕ ਉਪਲੱਬਧ ਨਾ ਹੋਵੇ ਤਾਂ ਘਰ ਬਣੇ ਮਾਸਕ, ਪਰਨੇ, ਚੁੰਨੀ ਨਾਲ ਮੂੰਹ ਜ਼ਰੂਰ ਢੱਕਣਾ ਚਾਹੀਦਾ ਹੈ। ਮਾਸਕ ਨੱਕ ਤੋਂ ਹੇਠਾਂ ਨਾ ਬੰਨੋ। ਆਪਣੀ ਠੋਡੀ ਨੂੰ ਨੰਗਾ ਨਾ ਛੱਡੋ। ਢਿੱਲੇ ਮਾਸਕ ਦੀ ਵਰਤੋਂ ਨਾ ਕਰੋ। ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਡਿਜ਼ਾਇਨਰ ਮਾਸਕ(mask) ਦੀ ਮੰਗ ਵੱਧ ਜਾਵੇ।
ਨਿੱਜੀ ਸਾਫ਼-ਸਫ਼ਾਈ ਤੋਂ ਇਲਾਵਾ ਆਪਣੇ ਆਲ਼ੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਵੀ ਇਸ ਵਿੱਚ ਸ਼ਾਮਿਲ ਹੈ। ਹਰ ਕਿਸੇ ਉਪਰੀ ਵਸਤੂ ਨੂੰ ਹੱਥ ਲਾਉਣ ਤੋਂ ਪ੍ਰਹੇਜ ਕਰੋ, ਜੇਕਰ ਹੱਥ ਲਾਉਣਾ ਵੀ ਪਾਵੇ ਤਾਂ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਵੋ ਜਾਂ ਲਾਹਣ ਨਾਲ ਬਣੇ ਰੋਗਾਣੂ-ਮੁਕਤ ਘੋਲ(sanitizer) ਦੀ ਵਰਤੋਂ ਕਰੋ। ਹਰ ਜਗ੍ਹਾ ਸਾਬਣ ਜਾਂ ਰੋਗਾਣੂ-ਮੁਕਤ ਘੋਲ(sanitizer) ਨਾਲ ਰੱਖਣ ਦੀ ਕੋਸ਼ਿਸ਼ ਕਰੋ। ਆਪਣੇ ਮੂੰਹ ਨੂੰ ਹੱਥ ਨਾ ਲਾਓ, ਹੋ ਸਕੇ ਤਾਂ ਨੱਕ ਵਿੱਚ ਉਂਗਲ ਕਰਨ ਜਾਂ ਅੱਖਾਂ ਮੱਲਣ ਤੋਂ ਗੁਰੇਜ਼ ਕਰੋ। ਆਪਣੇ ਘਰ ਦੀ ਨੂੰ ਸਾਫ਼-ਸੁਥਰਾ ਰੱਖੋ। ਇਸ ਨਾਲ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ। ਦਰਵਾਜ਼ਿਆਂ ਦੇ ਹੈਂਡਲ ਵੀ ਰੋਗਾਣੂ-ਮੁਕਤ(disinfect) ਕਰੋ।
ਕੋਰੋਨਾਵਾਇਰਸ ਤੋਂ ਬਚਾਅ ਦਾ ਇਹ ਬਹੁਤ ਵਧੀਆ ਉਪਾਅ ਹੋ ਸਕਦਾ ਹੈ। ਬਹੁਤ ਸਾਰੇ ਲੋਗ ਰੋਗਾਂ ਨਾਲ ਲੜਨ ਦੀ ਯੋਗਤਾ(Immunity) ਰੱਖਦੇ ਹਨ, ਇਸ ਯੋਗਤਾ ਨੂੰ ਕੁੱਝ ਆਦਤਾਂ ਬਦਲ ਕੇ ਵਧਾਇਆ ਵੀ ਜਾ ਸਕਦਾ ਹੈ। ਜਿਵੇਂ ਕਿ, ਚੰਗੀ ਨੀਂਦ, ਹਲਕੀ ਕਸਰਤ ਅੱਤੇ ਯੋਗ ਅਭਿਆਸ , ਪੋਸ਼ਕ ਤੱਤ(Supplements) ਲੈ ਕੇ ਆਦਿ। ਫ਼ਲ ਅੱਤੇ ਸਬਜ਼ੀਆਂ ਦੀ ਭਰਪੂਰ ਮਾਤਰਾ ਵਿੱਚ ਵਰਤੋਂ ਕਰਨੀ ਚਾਹੀਦੀ ਹੈ। ਸ਼ਰਾਬ ਅੱਤੇ ਤੰਬਾਕੂ ਆਦਿ ਦਾ ਸੇਵਨ ਨਾ ਕਰੋ। ਇਸ ਵਿਸ਼ੇ ਤੇ ਵਿਸਥਾਰ ਵਿੱਚ ਇਸ ਲਿੰਕ ਤੇ ਪੜ੍ਹ ਸਕਦੇ ਹੋ।
ਸਮਾਜ ਦੇ ਹਰ ਵਰਗ ਵਿੱਚ ਬਦਲਾਅ ਆਉਣ ਦੀ ਲੋੜ ਹੈ। ਰੋਜ਼ਾਨਾ ਜੀਵਨ ਦੇ ਨਾਲ ਨਾਲ ਧਾਰਮਿਕ ਅੱਤੇ ਰਾਜਨੀਤਿਕ ਵਰਗਾਂ ਤੇ ਵੀ ਅਸਰ ਪਵੇਗਾ। ਜਿਵੇਂ ਕਿ:
ਵੱਖ ਵੱਖ ਖੇਤਰਾਂ ਵਿੱਚ ਕੰਮ ਖੁੱਲਣ ਨਾਲ ਕੰਮਕਾਜੀ ਆਦਤਾਂ ਵਿੱਚ ਵੀ ਬਦਲਾਅ ਵੇਖਣ ਨੂੰ ਮਿਲਣਗੇ। ਦਫ਼ਤਰ ਵਿੱਚ ਵਰਤੋਂ ਵਾਲੀਆਂ ਵਸਤਾਂ ਜਿਵੇਂ ਕਲਮ, ਕੀ-ਬੋਰਡ, ਡੈਸਕ, ਕੁਰਸੀ ਅੱਤੇ ਫਾਈਲਾਂ ਆਦਿ ਨੂੰ ਚੰਗੀ ਤਰ੍ਹਾਂ ਰੋਗਾਣੂ ਮੁਕਤ ਕਰੋ। ਤਾਲਾਬੰਦੀ(Lockdown) ਨਾਲ ਇਹ ਸਾਬਿਤ ਹੋ ਗਿਆ ਕਿ ਘਰ ਬੈਠੇ ਬਹੁਤ ਸਾਰੀਆਂ ਵਪਾਰਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਨਾਲ ਦਫ਼ਤਰਾਂ ਵਿੱਚ ਭੀੜ ਨੂੰ ਘੱਟ ਕੀਤਾ ਜਾ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਸੰਬੰਦੀ ਤਕਨੀਕਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਜਿਵੇਂ ਕਿ: ਟੈਲੀਪਰੇਸੈਂਸ(telepresence) ਆਦਿ। ਸਿਹਤ ਬੀਮਾ ਅੱਤੇ ਸਿਹਤ ਸੇਵਾਵਾਂ ਨਾਲ ਜੁੜੇ ਵਪਾਰਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ, ਇਹਨਾਂ ਖੇਤਰਾਂ ਵਿੱਚ ਰੁਜਗਾਰ ਵੱਧਣ ਦੀ ਵੀ ਸੰਭਾਵਨਾ ਹੈ। ਡ੍ਰੋਨ(Drones) ਅੱਤੇ ਰੋਬੋਟਸ(Robots) ਵਰਗੀਆਂ ਤਕਨੀਕਾਂ ਵਿੱਚ ਵੀ ਵਿਕਾਸ ਹੋਵੇਗਾ।
ਪਹਿਲਾਂ ਅਸਾਧਾਰਨ(abnormal) ਲੱਗਣ ਵਾਲੇ ਕੰਮ, ਸੇਵਾਵਾਂ, ਵਸਤਾਂ, ਸਾਧਨ ਅੱਤੇ ਆਦਤਾਂ ਹੁਣ ਕੋਰੋਨਾਵਾਇਰਸ ਦੇ ਯੁੱਗ ਵਿੱਚ ਨਵੇਂ ਸਾਧਾਰਨ ਜੀਵਨ(New Normal life in times of Coronavirus) ਦਾ ਅੰਗ ਹੋਣਗੇ। ਬਾਕੀ ਸਮਾਜ ਅੱਤੇ ਨਿੱਜੀ ਜ਼ਿੰਦਗੀ ਕਿੰਨੀ ਬਦਲੇਗੀ, ਇਹ ਤਾਂ ਸਮੇਂ ਨਾਲ ਹੀ ਪਤਾ ਲੱਗ ਸਕੇਗਾ।
ਕੋਰੋਨਾਵਾਇਰਸ(Coronavirus) ਨਾਲ ਸੰਬੰਧਤ ਹੋਰ ਲੇਖ ਹੇਠ ਲਿਖੇ ਹਨ:
ਨੋਟ: ਆਪਣੇ ਵਿਚਾਰ ਅੱਤੇ ਸੁਝਾਅ ਦੇਣ ਲਈ ਕੰਮੈਂਟ ਕਰੋ, ਚੰਗਾ ਲੱਗੇ ਤਾਂ ਲਾਇਕ ਵੀ ਕਰੋ। ਫੇਸਬੁੱਕ, ਟਵਿੱਟਰ ਅੱਤੇ ਇੰਸਤਾਗ੍ਰਾਮ ਤੇ ਫ਼ੋੱਲੋ ਕਰੋ। ਇਹ ਸਭ ਨਿੱਜੀ ਵਿਚਾਰ ਹਨ, ਜੋ ਭਵਿੱਖ ਵਿੱਚ ਸਹੀ ਜਾਂ ਗ਼ਲਤ ਸਾਬਤ ਹੋ ਸਕਦੇ ਹਨ। ਵੱਖ ਵੱਖ ਮੁੱਦਿਆਂ ਨਾਲ ਸਬੰਧਤ ਵਿਚਾਰਾਂ ਅੱਤੇ ਜਾਣਕਾਰੀ ਲਈ PBTimes ਮੁੱਖ ਪੰਨੇ ਤੇ ਜਾਓ।
NationalThis website uses cookies.
View Comments