insert-headers-and-footers
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121jetpack
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121schema-and-structured-data-for-wp
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121web-stories
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121wp-smushit
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121Photo by ThisisEngineering RAEng on Unsplash
ਕੋਰੋਨਾਵਾਇਰਸ ਦਾ ਇਲਾਜ ਲੱਭਣ(Coronavirus treatment research) ਲਈ ਹਰ ਪਾਸੇ ਕੋਸ਼ਿਸ਼ਾਂ ਜਾਰੀ ਹਨ। ਇਸਦੇ ਇਲਾਜ ਲਈ ਟੀਕੇ(vaccine) ਅੱਤੇ ਦਵਾਈਆਂ(drugs) ਦੀ ਭਾਲ(research) ਕੀਤੀ ਜਾ ਰਹੀ ਹੈ।ਕੁੱਝ ਦਾ ਪਰੀਖਣ ਪ੍ਰਯੋਗਸ਼ਾਲਾਂਵਾਂ(labs) ਵਿੱਚ ਹੋ ਰਿਹਾ ਅੱਤੇ ਕੁੱਝ ਦਾ ਤੰਦਰੁਸਤ ਇਨਸਾਨਾਂ ਉੱਪਰ ਪ੍ਰਯੋਗ ਕਰ ਕੇ ਦੇਖਿਆਂ ਜਾ ਰਿਹਾ ਹੈ। ਦੂਜੇ ਪਾਸੇ ਕੋਰੋਨਾਵਾਇਰਸ(Coronavirus) ਦੇ ਮਰੀਜ਼ਾਂ ਦਾ ਕਈ ਮੈਡੀਕਲ ਅੱਤੇ ਹਰਬਲ ਥੈਰੇਪੀਆਂ ਨਾਲ ਇਲਾਜ ਦੀ ਕੋਸ਼ਿਸ਼ ਵੀ ਜਾਰੀ ਹੈ। ਅਜਿਹੇ ਰੋਗਾਂ ਵਿੱਚ ਟੀਕੇ(vaccine) ਦੀ ਵਰਤੋਂ ਜ਼ਿਆਦਾਤਰ ਰੋਗ ਲੱਗਣ ਤੋਂ ਬਚਾਅ ਲਈ ਅੱਤੇ ਦਵਾਈਆਂ ਦੀ ਵਰਤੋਂ ਰੋਗ ਦੇ ਇਲਾਜ ਲਈ ਹੁੰਦੀ ਹੈ।
Publichealth.org ਦੇ ਅਨੁਸਾਰ,”ਇੱਕ ਟੀਕਾ ਸਰੀਰ ਦੇ ਸੁਰੱਖਿਆ ਤੰਤਰ ਨੂੰ ਵੱਖ ਵੱਖ ਵਿਸ਼ਾਣੂ, ਕੀਟਾਣੂ,ਜੀਵਾਣੂ ਅੱਤੇ ਜਰਾਸੀਮ(virus, germs, bacteria and pathogens) ਪਛਾਣਨ ਅੱਤੇ ਉਹਨਾਂ ਨਾਲ ਲੜਨ ਦੀ ਸਿਖਲਾਈ ਦਿੰਦਾ ਹੈ। ਇਸ ਲਈ, ਜਰਾਸੀਮ(pathogen) ਦੇ ਕੁਝ ਅਣੂ ਸਰੀਰ ਵਿਚ ਪ੍ਰਵੇਸ਼ ਕੀਤੇ ਜਾਂਦੇ ਹਨ ਤਾਂ ਜੋ ਸੁਰੱਖਿਆ ਤੰਤਰ(immune system) ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾ ਸਕੇ। ਸਾਰੇ ਵਿਸ਼ਾਣੂ ਅਤੇ ਜੀਵਾਣੂਆਂ ਵਿੱਚ ਮੌਜੂਦ, ਇਹਨਾਂ ਅਣੂਆਂ ਨੂੰ ਐਂਟੀਜੇਨਜ਼(antigens) ਕਿਹਾ ਜਾਂਦਾ ਹੈ। ਐਂਟੀਜੇਨਜ਼(antigens) ਨੂੰ ਸਰੀਰ ਵਿਚ ਟੀਕੇ(vaccine) ਨਾਲ ਦਾਖ਼ਲ ਕਰਕੇ, ਸੁਰੱਖਿਆ ਤੰਤਰ(immune system) ਆਸਾਨੀ ਨਾਲ ਇਹਨਾਂ ਵੈਰੀਆਂ ਨੂੰ ਪਛਾਣ ਲੈਂਦਾ ਹੈ ਅੱਤੇ ਰੋਗਨਾਸ਼ਕ(antibodies) ਪੈਦਾ ਕਰਕੇ ਭਵਿੱਖ ਲਈ ਯਾਦ ਰੱਖਦਾ ਹੈ। ਜੇਕਰ ਵਿਸ਼ਾਣੂ, ਕੀਟਾਣੂ,ਜੀਵਾਣੂ ਅੱਤੇ ਜਰਾਸੀਮ(virus, germs, bacteria and pathogens) ਭਵਿੱਖ ਵਿੱਚ ਦੋਬਾਰਾ ਆਉਂਦੇ ਹਨ ਤਾਂ ਸੁਰੱਖਿਆ ਤੰਤਰ(immune system) ਉਸੇ ਵੇਲਾ ਐਂਟੀਜੇਨਜ਼(antigens) ਨੂੰ ਪਛਾਣ ਲੈਂਦਾ ਹੈ, ਇਹਨਾਂ ਦੇ ਫੈਲਣ ਅਤੇ ਬਿਮਾਰੀ ਪੈਦਾ ਕਰਨ ਤੋਂ ਪਹਿਲਾਂ ਹਮਲਾਵਰ ਤਰੀਕੇ ਨਾਲ ਨਜਿੱਠਦਾ ਹੈ।” ਇਸ ਲੇਖ ਵਿੱਚ ਕੋਰੋਨਾਵਾਇਰਸ ਦੇ ਇਲਾਜ ਲਈ ਚਲ ਰਹੀ ਖੋਜ(coronavirus treatment research) ਬਾਰੇ ਪੜ੍ਹਾਂਗੇ।
ਕਦੋਂ ਤੱਕ ਉਪਲੱਬਧ ਹੋਵੇਗਾ ਕੋਰੋਨਾਵਾਇਰਸ(coronavirus) ਦਾ ਟੀਕਾ(vaccine)?
ਹੁਣ ਤੱਕ 100 ਤੋਂ ਵੱਧ ਵੱਖ ਵੱਖ ਟੀਕਿਆਂ(vaccines) ਨੂੰ ਕੋਰੋਨਾਵਾਇਰਸ ਮਹਾਂਮਾਰੀ(Coronavirus pandemic) ਦੇ ਇਲਾਜ(treatment) ਲਈ ਪਰੀਖਣ ਹੋ ਰਿਹਾ ਹੈ। ਜਿਹਨਾਂ ਵਿੱਚੋਂ 8 ਮਨੁੱਖੀ ਪਰੀਖਣ(Human trials) ਤੱਕ ਪੁੱਜ ਗਏ ਹਨ। ਇੱਕ ਟੀਕਾ(Vaccine) ਤਿਆਰ ਕਰਨ ਦੇ ਕਈ ਪੜਾਵ ਹਨ, ਛੇਤੀ ਤੋਂ ਛੇਤੀ ਕੰਮ ਕਰਨ ਤੇ ਵੀ ਕਈ ਮਹੀਨੇ ਲੱਗ ਜਾਂਦੇ ਹਨ। ਪ੍ਰਯੋਗਸ਼ਾਲਾ ਵਿੱਚ ਪਰੀਖਣ ਤੋਂ ਬਾਅਦ ਜਾਨਵਰਾਂ ਤੇ ਇਸਦੀ ਵਰਤੋਂ(animal trials) ਕਰਕੇ ਦੇਖੀ ਜਾਂਦੀ ਹੈ,ਆਖਿਰ ਵਿੱਚ ਇਸਦਾ ਮਨੁੱਖੀ ਪ੍ਰਯੋਗ(Human trials) ਹੈ। ਕਈਆਂ ਦੇ ਦੁਸ਼ਟਪ੍ਰਭਾਵ(side-effects) ਵੀ ਹੁੰਦੇ ਹਨ। ਕਈ ਵਾਰ, ਪਹਿਲਾਂ ਇਲਾਜ(treatment) ਕਰਨ ਤੋਂ ਬਾਅਦ ਰੋਗ ਮੁੜ ਵਾਪਿਸ ਆ ਜਾਂਦਾ ਹੈ। ਇਸ ਲਈ ਟੀਕੇ(Vaccine) ਨੂੰ ਬਜ਼ਾਰ ਵਿੱਚ ਲਿਆਉਣ ਤੋਂ ਪਹਿਲਾਂ ਕਈ ਨਰੀਖਣ ਕੀਤੇ ਜਾਂਦੇ ਹਨ। ਇਸ ਲਈ ਟੀਕਾ(Vaccine) ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ।
ਹਾਈਡ੍ਰੋਕਸੀਕਲੋਰੋਕ਼ੁਇਨ(hydroxychloroquine) ਦੀ ਚਰਚਾ ਕਾਫੀ ਦੇਰ ਤੋਂ ਚੱਲ ਰਹੀ ਹੈ। ਕਈ ਮਰੀਜ਼ਾਂ ਲਈ ਇਸਦੀ ਵਰਤੋਂ ਅਜਿਥਰੋਮਾਈਸਿਨ ਅੱਤੇ ਜ਼ਿੰਕ(azithromycin and zinc) ਦੇ ਨਾਲ ਵੀ ਕੀਤੀ ਗਈ। ਅਮਰੀਕਾ ਅੱਤੇ ਬ੍ਰਾਜ਼ੀਲ(America and Brazil) ਵਰਗੇ ਦੇਸ਼ਾਂ ਨੇ ਖ਼ੁਦ ਇਸਦੀ ਪੂਰਤੀ ਲਈ ਭਾਰਤ(India) ਨੂੰ ਬੇਨਤੀ ਕੀਤੀ ਸੀ। ਕੁੱਲ ਮਿਲਾ ਕੇ 40 ਤੋਂ ਵੱਧ ਦੇਸ਼ਾਂ ਨੂੰ ਭਾਰਤ(India) ਨੇ ਹਾਈਡ੍ਰੋਕਸੀਕਲੋਰੋਕ਼ੁਇਨ(hydroxychloroquine) ਭੇਜੀ। ਕਈ ਥਾਵਾਂ ਤੇ ਇਸ ਦੀ ਵਰਤੋਂ ਨਾਲ ਕਾਮਯਾਬੀ ਵੀ ਮਿਲੀ ਪਰ ਕਈ ਜਗ੍ਹਾ ਤੇ ਇਸਦੀ ਗ਼ਲਤ ਵਰਤੋਂ ਕਾਰਨ ਲੋਕਾਂ ਨੂੰ ਆਪਣੀ ਜਾਨ ਵੀ ਗਵਾਣੀ ਪਈ। ਇਸ ਲਈ, ਡਾਕਟਰ ਦੀ ਸਲਾਹ ਤੋਂ ਬਿਨਾਂ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।
ਰੀਮਡੇਸਿਵਿਰ(remdesivir), ਇੱਕ ਰੋਗਾਣੂਨਾਸ਼ਕ ਦਵਾਈ ਹੈ, ਜਿਸ ਦਾ ਪ੍ਰਯੋਗ ਇਬੋਲਾ(Ebola) ਦੇ ਇਲਾਜ ਲਈ ਕੀਤਾ ਜਾਂਦਾ ਹੈ। ਜਾਨਵਰਾਂ ਤੇ ਹੋਏ ਪ੍ਰਯੋਗ ਨਾਲ ਇਹ ਵੀ ਪਤਾ ਲੱਗਾ ਕਿ ਸਾਰਸ ਅੱਤੇ ਮਰਸ(SARS and MERS) ਆਦਿ ਰੋਗਾਂ ਵਿੱਚ ਵੀ ਇਹ ਕਾਮਯਾਬ ਹੋ ਸਕਦਾ ਹੈ। ਸਾਰਸ(Severe Acute Respiratory Syndrome), ਮਰਸ(Middle east Respiratory Syndrome) ਅੱਤੇ SARS-CoV-2 ਤਿੰਨੋ ਕੋਰੋਨਾਵਾਇਰਸ ਪਰਿਵਾਰ ਵਿੱਚੋ ਹਨ। ਇਸਦਾ ਨਿਰਮਾਣ ਗਿਲਿਅਡ(Gilead) ਨਾਮ ਦੀ ਅਮਰੀਕੀ ਕੰਪਨੀ ਦੁਆਰਾ ਕੀਤਾ ਜਾਂਦਾ ਹੈ। ਸ਼ੁਰੂਆਤੀ ਖੋਜ(Research) ਤੋਂ ਪਤਾ ਲੱਗਾ ਹੈ ਕਿ ਇਹ ਕੋਰੋਨਾਵਾਇਰਸ ਦੇ ਅਸਰ ਨੂੰ ਘੱਟ ਕਰਨ ਵਿੱਚ ਕਾਫ਼ੀ ਕਾਰਗਰ ਹੈ।
ਲੋਪਿਨਾਵਿਰ(lopinavir) ਅੱਤੇ ਰੀਤੋਨਾਵਿਰ(ritonavir) ਦੀ ਵਰਤੋਂ HIV/AIDS(human immunodeficiency virus/acquired immunodeficiency syndrome) ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਆਮ ਤੌਰ ਤੇ ਇਸਦੀ ਵਰਤੋਂ ਐਂਟੀਰੇਟਰੋਵਾਈਰਲਸ ਦੇ ਨਾਲ ਕੀਤੀ ਜਾਂਦੀ ਹੈ। ਇਹਨਾਂ ਦੋਹਾਂ ਦੀ ਵਰਤੋਂ ਬੀਟਾ-1ਬੀ(Beta-1B) ਦੇ ਨਾਲ ਕੀਤੀ ਜਾ ਰਹੀ ਹੈ। ਬੀਟਾ-1ਬੀ ਦੀ ਵਰਤੋਂ ਸਕੇਲਰੋਸਿਸ(sclerosis) ਦੇ ਇਲਾਜ ਵਿੱਚ ਕੀਤੀ ਜਾਂਦੀ ਹੈ। ਇਹਨਾਂ ਦੇ ਸ਼ੁਰੂਆਤੀ ਨਤੀਜੇ ਕਾਫ਼ੀ ਵਧੀਆ ਦੇਖਣ ਨੂੰ ਮਿਲੇ ਹਨ।
ਇਹਨਾਂ ਦੋਹਾਂ ਤੋਂ ਇਲਾਵਾਂ ਪਲਾਜ਼ਮਾ ਥੈਰੇਪੀ(Plasma therapy) ਦੀ ਵੀ ਵਰਤੋਂ ਬਹੁਤ ਜਗ੍ਹਾ ਤੇ ਕੋਵਿਡ19(Covid19) ਦੇ ਇਲਾਜ ਲਈ ਕੀਤੀ ਜਾ ਰਹੀ ਹੈ। ਇਸਦੇ ਹੁਣ ਤੱਕ ਦੇ ਨਤੀਜੇ ਕਾਫ਼ੀ ਸ਼ਾਨਦਾਰ ਹਨ। ਬਾਕੀ ਦੇਸ਼ਾਂ ਤੋਂ ਇਲਾਵਾ ਭਾਰਤ(India) ਵਿੱਚ ਵੀ ਇਸ ਦਾ ਪ੍ਰਯੋਗ ਪਰੀਖਣ(trials) ਦੇ ਤੌਰ ਤੇ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿਸਥਾਰ ਵਿੱਚ ਜਾਨਣ ਲਈ ਇਸ ਲਿੰਕ ਤੇ ਜਾਉ।
ਵੱਖ ਵੱਖ ਦੇਸ਼ ਕੋਰੋਨਾਵਾਇਰਸ ਦਾ ਇਲਾਜ ਲੱਭਣ(coronavirus treatment research) ਦੀ ਦੌੜ ਵਿੱਚ ਸ਼ਾਮਿਲ ਹਨ। ਅਮਰੀਕਾ ਦੀਆਂ ਕਈ ਕੰਪਨੀਆਂ ਜਿਵੇਂ ਕਿ ਰੇਗੇਨੈਰੋਂ(Regeneron), ਮੋਦਰਣਾ(Moderna), ਜੌਹਨਸਨ ਐਂਡ ਜੌਹਨਸਨ(Johnson & Johnson) ਇਸ ਦਾ ਇਲਾਜ ਲੱਭ ਰਹੀਆਂ ਹਨ। ਗਿਲਿਅਡ(Gilead) ਕੰਪਨੀ ਰੀਮਡੇਸਿਵਿਰ(remdesivir) ਨਾਮ ਦੀ ਵਰਤੋਂ ਦਾ ਪ੍ਰਯੋਗ ਜਾਪਾਨ(Japan) ਵਿੱਚ ਕਰਨ ਜਾ ਰਹੀ ਹੈ। ਦੂਜੇ ਪਾਸੇ ਅਮਰੀਕੀ ਕੰਪਨੀ ਫਾਈਜ਼ਰ(Pfizer) ਆਪਣੇ ਜਰਮਨ(Germany) ਸਾਥੀ ਬਾਇਓਟੈਕ(BioNTech) ਨਾਲ ਰੱਲ ਕੇ ਇਸਤੇ ਕੰਮ ਕਰ ਰਹੀ ਹੈ। ਇੱਥੇ ਦੀ ਸੰਸਥਾਂ ਫ਼ੂਡ ਐਂਡ ਡ੍ਰੱਗ ਅਡਮਿਨਿਸਟ੍ਰੇਸ਼ਨ(FDA) ਨੇ ਬਹੁਤ ਦਵਾਈਆਂ ਦੀ ਵਰਤੋਂ ਅੱਤੇ ਮਨੁੱਖੀ ਪਰੀਖਣ ਦੀ ਮੰਜ਼ੂਰੀ ਦੇ ਦਿੱਤੀ ਹੈ।
ਇਸ ਕੋਰੋਨਾਵਾਇਰਸ ਦਾ ਆਰੰਭ ਚੀਨ(China) ਦੇ ਵੁਹਾਨ(Wuhan) ਸ਼ਹਿਰ ਵਿੱਚ ਹੋਈ। ਇਹ ਚਮਗਿੱਦੜ(Bat) ਅੱਤੇ ਪੈਨਗੋਲਿਨ(Pangolin) ਤੋਂ ਫ਼ੈਲੀ ਹੈ, ਅਜਿਹਾ ਮੰਨਿਆ ਜਾਂਦਾ ਹੈ। ਪਰ ਇਸ ਸਮੇਂ ਚੀਨ(china) ਵੀ ਇਸਦਾ ਇਲਾਜ ਲੱਭਣ(coronavirus treatment research) ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਚੀਨੀ(Chiniese) ਕੰਪਨੀ, ਸਿਨੋਵਾਕ ਬਾਇਓਟੈਕ(Sinovac Biotech) ਇਸ ਸਮੇਂ ਇਸਦੇ ਕਲੀਨਿਕਲ ਪ੍ਰਯੋਗਾਂ(Clinical trials) ਦੇ ਤੀਜੇ ਪੜਾਅ ਵਿੱਚ ਹੈ।
ਇਜਰਾਇਲ(Israel) ਵੀ ਇਲਾਜ ਲੱਭਣ ਦੀ ਦੌੜ ਵਿੱਚ ਸ਼ਾਮਿਲ ਹੈ। ਇੱਥੇ ਦੇ ਸੁਰੱਖਿਆ ਵਿਭਾਗ(Defence ministry), ਨਾਫ਼ਤਾਲੀ ਬੇਨੇਟ(Naftali Bennett) ਨੇ ਘੋਸ਼ਣਾ ਕੀਤੀ ਹੈ ਕਿ IIBR ਨੇ ਰੋਗਨਾਸ਼ਕ(antibodies) ਦਾ ਵਿਕਾਸ ਕਰ ਲਿਆ ਹੈ। ਦੂਜੇ ਪਾਸੇ ਇੱਕ ਸਮੂਹ ਮਿਗਵੈਕਸ(MigVax) ਨੇ ਵੀ ਪਹਿਲਾ ਪੜਾਅ ਪੂਰਾ ਕਰ ਲਿਆ ਹੈ।
ਕੋਵਿਡ19(Covid19) ਦਾ ਇਲਾਜ ਲੱਭਣ ਲਈ ਇੰਗਲੈਂਡ ਦੀ ਸਰਕਾਰ ਨੇ ਕਾਫ਼ੀ ਵੱਢੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇੱਥੇ ਦੀ ਆਕਸਫੋਰਡ ਯੂਨੀਵਰਸਿਟੀ(Oxford University) ਇਸ ਉੱਪਰ ਕੰਮ ਕਰ ਰਹੀ ਹੈ। ਭਾਰਤ(India) ਦੇ ਸੀਰਮ ਇੰਸਟੀਟਿਊਟ ਆਫ਼ ਇੰਡੀਆ(Serum institute of India) ਅੱਤੇ ਹੋਰ ਦੇਸ਼ਾਂ ਨਾਲ ਰਲ ਕੇ ਇਸ ਵਿਸ਼ੇ ਤੇ ਖੋਜ(Research) ਚੱਲ ਰਹੀ ਹੈ। ਯੂਕੇ ਵਿੱਚ ਟੀਕੇ ਦੇ ਵਿਕਾਸ ਲਈ ਲਗਭਗ 31 ਸਰਗਰਮ ਅਧਿਐਨ ਚੱਲ ਰਹੇ ਹਨ।
ਤਾਜ਼ਾ ਖਬਰਾਂ ਅਨੁਸਾਰ ਇਟਲੀ ਨੇ ਕੋਵਿਡ19(Covid19) ਦਾ ਟੀਕਾ(vaccine) ਲੱਭਣ ਦਾ ਦਾਅਵਾ ਕੀਤਾ ਹੈ। ਇਸ ਨਾਲ ਸਬੰਧਤ ਮਨੁੱਖੀ ਪ੍ਰਯੋਗ ਆਉਣ ਵਾਲੇ ਕੁੱਝ ਮਹੀਨੇ ਚੱਲਣਗੇ।
ਇਸ ਸਮੇਂ 30 ਤੋਂ ਜ਼ਿਆਦਾ ਸਮੂਹ ਕੋਰੋਨਾਵਾਇਰਸ ਦਾ ਟੀਕਾ(Vaccine) ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਕੁੱਝ ਕੋਸ਼ਿਸ਼ਾਂ ਪੂਰਣ ਰੂਪ ਵਿੱਚ ਸਵਦੇਸ਼ੀ ਹਨ ਅੱਤੇ ਕੁੱਝ ਦੂਜੇ ਦੇਸ਼ਾਂ ਨਾਲ ਰਲ ਕੇ ਕੀਤੀਆਂ ਜਾ ਰਹੀਆਂ ਹਨ। ਜ਼ੈਡਸ ਕੈਦੀਲਾ(zydus cadila),ਕੋਡੇਜਨੀਕਸ-ਸੀਰਮ ਇੰਸਟੀਟਿਊਟ ਆਫ਼ ਇੰਡੀਆ(codagenix-serum institute of india), ਗ੍ਰਿਫਿਥ ਯੂਨੀਵਰਸਿਟੀ(Griffith university) ਨਾਲ ਭਾਰਤੀ ਟੀਕਾਕਰਣ(indian immunologicals), ਭਾਰਤ ਬਾਇਓਟੈਕ(Bharat Biotech) ਅੱਤੇ ਥਾਮਸ ਜੈਫ਼ਰਸਨ ਯੂਨੀਵਰਸਿਟੀ(Thomas Jefferson University), ਆਦਿ ਇਸ ਵਿੱਚ ਪ੍ਰਮੁੱਖ ਹੈ। ਇਸ ਤੋਂ ਇਲਾਵਾ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ(Council of Scientific & Industrial Research) ਵੀ ਕੋਰੋਨਾਵਾਇਰਸ ਇਲਾਜ ਲਈ 2 ਦਵਾਈਆਂ(Medicines) ਤੇ ਖੋਜ(research) ਚੱਲ ਰਹੀ ਹੈ।
ਸਭ ਤੋਂ ਜ਼ਰੂਰੀ ਗੱਲ, ਇਹ ਹੈ ਕਿ ਕੋਈ ਵੀ ਦਵਾ ਬਿਨਾਂ ਡਾਕਟਰ ਦੀ ਸਲਾਹ ਨਾ ਲਈ ਜਾਵੇ। ਇਸ ਸਮੇਂ ਬਚਾਅ ਦੇ ਸਿਰਫ਼ ਦੋ ਤਰੀਕੇ ਹਨ। ਪਹਿਲਾ ਮਾਸਕ(Mask) ਪਾਉਣਾ, ਵਾਰ ਵਾਰ ਹੱਥ ਧੋਵੋ, ਮੂੰਹ ਨੂੰ ਹੱਥ ਨਾ ਲਾਓ ਅੱਤੇ ਸੋਸ਼ਲ ਡਿਸਟੈਂਸਿੰਗ(Social distancing) ਦੇ ਨਿਯਮਾਂ ਦੀ ਪਾਲਣਾ ਕਰਨਾ ਆਦਿ ਹੈ। ਇਹ ਸਭ ਸਾਧਾਰਨ ਜੀਵਨ ਦਾ ਅੰਗ ਬਣ ਜਾਣਗੇ, ਨਵੀਂ ਸਧਾਰਨ ਜ਼ਿੰਦਗੀ ਬਾਰੇ ਪੜ੍ਹਨ ਲਈ ਇਸ ਲਿੰਕ ਤੇ ਜਾਉ। ਦੂਜਾ ਕੰਮ ਸਰੀਰ ਨੂੰ ਰੋਗਾਂ ਨਾਲ ਲੜਨਯੋਗ ਬਣਾਉਣਾ ਹੈ। ਇਸ ਵਿੱਚ ਚੰਗੀ ਨੀਂਦ ਲੈਣਾ, ਕਸਰਤ ਅੱਤੇ ਯੋਗ ਅਭਿਆਸ, ਪੋਸ਼ਕ ਪਦਾਰਥ ਜਿਵੇਂ ਵਿਟਾਮਿਨ ਸੀ(Vitamin C), ਵਿਟਾਮਿਨ ਡੀ(Vitamin D), ਜ਼ਿੰਕ(Zinc) ਆਦਿ ਦਾ ਸੇਵਨ ਸ਼ਾਮਿਲ ਹੈ। ਸਰੀਰ ਨੂੰ ਰੋਗਾਂ ਨਾਲ ਲੜਨਯੋਗ ਬਣਾਉਣ ਲਈ ਵਿਸਥਾਰ ਨਾਲ ਇਸ ਲਿੰਕ ਤੇ ਪੜ੍ਹ ਸਕਦੇ ਹੋ। ਇੰਗਲੈਂਡ(England) ਝੁੰਡ ਦਾ ਸੁਰੱਖਿਆ ਤੰਤਰ(Herd immunity) ਬਣਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਕਾਮਯਾਬ ਨਾ ਹੋ ਸਕੀ।
ਨੋਟ: ਆਪਣੇ ਵਿਚਾਰ ਅੱਤੇ ਸੁਝਾਅ ਦੇਣ ਲਈ ਕੰਮੈਂਟ ਕਰੋ, ਚੰਗਾ ਲੱਗੇ ਤਾਂ ਲਾਇਕ ਵੀ ਕਰੋ। ਪੰਜਾਬੀ ਵਿੱਚ ਹੋਰ ਤਾਜ਼ਾ ਜਾਣਕਾਰੀ ਅੱਤੇ ਖਬਰਾਂ (latest Punjabi News) ਫੇਸਬੁੱਕ, ਟਵਿੱਟਰ ਅੱਤੇ ਇੰਸਤਾਗ੍ਰਾਮ ਤੇ ਫ਼ੋੱਲੋ ਕਰੋ। ਇਹ ਸਾਰੀ ਸੂਚਨਾ ਵੱਖ ਵੱਖ ਖਬਰਾਂ ਤੋਂ ਇਕੱਠੀ ਕੀਤੀ ਗਈ ਹੈ, ਜੋ ਭਵਿੱਖ ਵਿੱਚ ਸਹੀ ਜਾਂ ਗ਼ਲਤ ਸਾਬਤ ਹੋ ਸਕਦੇ ਹਨ।
HealthThis website uses cookies.