Notice: Function _load_textdomain_just_in_time was called incorrectly. Translation loading for the insert-headers-and-footers domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the jetpack domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the schema-and-structured-data-for-wp domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the web-stories domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121

Notice: Function _load_textdomain_just_in_time was called incorrectly. Translation loading for the wp-smushit domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121
ਕੀ ਹੈ ਅਮਰੀਕੀ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ? : US Presidential elections process explained in Punjabi -
X

ਕੀ ਹੈ ਅਮਰੀਕੀ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ? : US Presidential elections process explained in Punjabi

ਅਮਰੀਕਾ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਅਸਰ ਪੂਰੀ ਦੁਨੀਆਂ ਤੇ ਪੈਂਦਾ ਹੈ। ਅਜਿਹਾ ਹੀ ਇੱਕ ਮੁੱਦਾ ਹੈ, ਅਮਰੀਕੀ ਰਾਸ਼ਟਰਪਤੀ ਦੀ ਚੋਣਾਂ ਦਾ (United States presidential elections)। ਹਰ ਚਾਰ ਸਾਲ ਬਾਅਦ ਇਹ ਫ਼ੈਸਲਾ ਹੁੰਦਾ ਹੈ ਕਿ ਅਗਲੇ ਚਾਰ ਸਾਲ ਡੇਮੋਕ੍ਰੇਟ ਜਾਂ ਰਿਪਬਲਿਕਨ ਵਿੱਚੋਂ ਵ੍ਹਾਈਟ ਹਾਊਸ ਵਿੱਚ ਕੌਣ ਰਹੇਗਾ? 

Donald Trump ਅਮਰੀਕਾ ਦੀ ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਪਦ ਦਾ ਉਮੀਦਵਾਰ ਹੈ। ਦੂਜੇ ਪਾਸੇ, ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਵਾਰ Joe Biden ਹੈ।

ਅਮਰੀਕੀ ਰਾਸ਼ਟਰਪਤੀ ਨੂੰ POTUS ਭਾਵ president of the united states ਵੀ ਕਿਹਾ ਜਾਂਦਾ ਹੈ। ਪਰ ਸਵਾਲ ਇਹ ਹੈ ਕੀ ਅਮਰੀਕਾ ਦਾ ਰਾਸ਼ਟਰਪਤੀ ਕਿਵੇਂ ਚੁਣਿਆਂ ਜਾਂਦਾ ਹੈ?

ਇੱਥੇ ਦੱਸਣਾ ਜ਼ਰੂਰੀ ਹੈ ਕਿ ਚੋਣ ਪ੍ਰਣਾਲੀ ਦੋ ਤਰ੍ਹਾਂ ਦੀ ਹੁੰਦੀ ਹੈ, ਪ੍ਰਤੱਖ ਅੱਤੇ ਅਪ੍ਰਤੱਖ। ਅਮਰੀਕੀ ਚੋਣ ਪ੍ਰਣਾਲੀ ਨੂੰ ਅਪ੍ਰਤੱਖ ਚੋਣ ਪ੍ਰਣਾਲੀ ਮੰਨਿਆਂ ਜਾ ਸਕਦਾ ਹੈ। 

ਅਮਰੀਕੀ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਪ੍ਰਾਇਮਰੀ ਜਾਂ ਮੁੱਢਲੀਆਂ ਚੋਣਾਂ (Primaries and Caucus) ਨਾਲ ਹੁੰਦੀ ਹੈ। ਇਸ ਵਿੱਚ ਡੇਮੋਕ੍ਰੇਟਸ ਅੱਤੇ ਰਿਪਬਲਿਕਨ ਦੋਵੇਂ ਤੈਅ ਕਰਦੇ ਹਨ ਕਿ ਉਹਨਾਂ ਵੱਲੋਂ ਰਾਸ਼ਟਰਪਤੀ ਦਾ ਦਾਅਵੇਦਾਰ ਕੌਣ ਹੋਵੇਗਾ?

ਇਹ ਮੁੱਢਲੀ ਚੋਣ ਜਾਂ ਪ੍ਰਾਇਮਰੀ ਕਿਵੇਂ ਕੰਮ ਕਰਦੀ ਹੈ ਅੱਤੇ ਇਹਨਾਂ ਵਿੱਚ ਕੌਣ ਵੋਟ ਪਾ ਸਕਦਾ ਹੈ, ਇਹ ਹਰ ਰਾਜ ਵਿੱਚ ਵੱਖ ਵੱਖ ਹੈ।

ਕੁੱਝ ਰਾਜਾਂ ਵਿੱਚ ਹਰ registered ਵੋਟਰ ਵੋਟ ਪਾ ਸਕਦਾ ਹੈ ਅੱਤੇ ਕੁੱਝ ਵਿੱਚ ਕਿਸੇ ਪਾਰਟੀ ਦੇ ਨਾਲ registered ਵੋਟਰ ਹੀ ਉਸ ਪਾਰਟੀ ਦੀਆਂ ਪ੍ਰੀਮਰਿਜ਼ ਵਿੱਚ ਵੋਟ ਪਾ ਸਕਦੇ ਹਨ।

ਜ਼ਿਆਦਾਤਰ ਹਰ ਰਾਜ ਵਿੱਚ ਵੋਟਾਂ ਲਈ ਵੱਖ ਵੱਖ ਤਾਰੀਖ਼ ਹੁੰਦੀ ਹੈ ਪਰ ਕਈ ਵਾਰ ਕੁੱਝ ਖ਼ਾਸ ਦਿਨ ਵੀ ਰੱਖੇ ਜਾਂਦੇ ਹਨ, ਜਿਵੇਂ super tuesday ਜਿਸ ਦਿਨ ਬਹੁਤ ਸਾਰੇ ਰਾਜਾਂ ਵਿੱਚ ਇਕੱਠੀਆਂ ਵੋਟਾਂ ਪੈਂਦੀਆਂ ਹਨ। 

ਅੱਗੇ ਇਹ ਪ੍ਰਕਿਰਿਆ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ, ਕਿਉਂਕਿ ਵੋਟਰ ਸਿੱਧਾ ਰਾਸ਼ਟਰਪਤੀ ਨਹੀਂ ਚੁਣਦੇ, ਪਰ ਇੱਕ ਪ੍ਰਤੀਨਿਧੀ (Delegate) ਚੁਣਦੇ ਹਨ ਜੋ ਅੱਗੇ ਆਪਣੇ ਆਪਣੇ ਦਾਅਵੇਦਾਰ ਨੂੰ ਸਪੋਰਟ ਕਰਦੇ ਹਨ। 

ਹਰ ਦਾਅਵੇਦਾਰ ਨੂੰ ਵੋਟਾਂ ਦੇ ਆਧਾਰ ਤੇ ਕੁੱਝ ਪ੍ਰਤੀਸ਼ਤ ਪ੍ਰਤੀਨਿਧੀ (Delegate) ਦਿੱਤੇ ਜਾਂਦੇ ਹਨ ਜੋ ਅੱਗੇ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈਂਦੇ ਹਨ।

ਇੱਕ ਵਾਰ ਪ੍ਰਤੀਨਿਧੀ (Delegate) ਚੁਣੇ ਜਾਣ ਤੇ ਕੁੱਝ ਹੱਦ ਤੱਕ ਸਾਫ ਹੋ ਜਾਂਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਦਾ ਦਾਅਵੇਦਾਰ ਕੌਣ ਬਣੇਗਾ।

ਇਹ ਪ੍ਰਤੀਨਿਧੀ (Delegate) ਰਾਸ਼ਟਰੀ ਸੰਮੇਲਨ (National convention) ਤੱਕ ਵੋਟ ਨਹੀਂ ਕਰਦੇ। ਹਰ ਦਾਅਵੇਦਾਰ (Candidate) ਪਾਰਟੀ ਵੱਲੋਂ ਰਾਸ਼ਟਰਪਤੀ ਦਾਅਵੇਦਾਰ ਚੁਣੇ ਜਾਣ ਲਈ ਅੱਧੇ ਤੋਂ ਜ਼ਿਆਦਾ ਪ੍ਰਤੀਨਿਧੀਆਂ (Delegates) ਦੀਆਂ ਵੋਟਾਂ ਲੈਣੀਆਂ ਪੈਂਦੀਆਂ ਹਨ।

ਜੇ ਕਿਸੇ ਦਾਅਵੇਦਾਰ (Candidate) ਨੂੰ ਵੀ 50 ਪ੍ਰਤੀਸ਼ਤ ਤੋਂ ਉੱਪਰ ਵੋਟਾਂ ਨਹੀਂ ਮਿਲਦੀਆਂ ਤਾਂ ਪਾਰਟੀ ਆਪਸ ਵਿੱਚ ਮੁੜ ਵਿਚਾਰ ਕਰਦੀ ਹੈ। ਇਸ ਦੋਰਾਨ ਕਈ ਵਾਰ ਕੁੱਝ ਦਾਅਵੇਦਾਰ (Candidate) ਆਪਣੀ ਰਾਸ਼ਟਰਪਤੀ ਲਈ ਦਾਅਵੇਦਾਰੀ ਵਾਪਸ ਵੀ ਲਈ ਲੈਂਦੇ ਹਨ।

ਇਸ ਕੇਸ ਵਿੱਚ ਪ੍ਰਤੀਨਿਧੀ (Delegate) ਮੁੜ ਵੋਟਾਂ ਪਾਉਂਦੇ ਹਨ, ਇਸ ਵਾਰ ਉਹ ਆਪਣੇ ਪਿੱਛਲੇ ਦਾਅਵੇਦਾਰ (Candidate) ਨੂੰ ਛੱਡ ਕੇ ਦੂਜੇ ਦਾਅਵੇਦਾਰ (Candidate) ਨੂੰ ਵੀ ਵੋਟ ਪਾ ਸਕਦੇ ਹਨ। 

ਤੇ ਇਹ ਪ੍ਰਕਿਰਿਆ ਉਦੋਂ ਤੱਕ ਚਲਦੀ ਹੈ ਜਦੋਂ ਤੱਕ ਕੋਈ ਪੱਕਾ ਦਾਅਵੇਦਾਰ (Candidate) ਨਹੀਂ ਚੁਣਿਆਂ ਜਾਂਦਾ ਹੈ।

ਦੋਹਾਂ ਪਾਰਟੀਆਂ ਦੇ ਦਾਅਵੇਦਾਰ (Candidates) ਚੁਣੇ ਜਾਣ ਤਾਂ ਨਵੰਬਰ ਮਹੀਨੇ ਦੇ ਪਹਿਲੇ ਸੋਮਵਾਰ ਤੋਂ ਅਗਲੇ ਮੰਗਲਵਾਰ ਵੋਟਾਂ ਪੈਂਦੀਆਂ ਹਨ। ਜਿਸ ਵਿੱਚ 18 ਸਾਲ ਤੋਂ ਉੱਪਰ ਰੇਗੀਸਟਰਡ ਵੋਟਰ ਆਪਣੇ ਰਾਸ਼ਟਰਪਤੀ ਨੂੰ ਵੋਟ ਪਾ ਸਕਦੇ ਹਨ।

ਹਾਲਾਂਕਿ, ਮੁੱਢਲੀਆਂ ਚੋਣਾਂ ਵਾਂਗ ਹੀ ਇੱਥੇ ਸਿੱਧਾ ਰਾਸ਼ਟਰਪਤੀ ਨਹੀਂ ਚੁਣਿਆਂ ਜਾਂਦਾ ਹੈ।

ਹਰ ਦਾਅਵੇਦਾਰ ਨੂੰ ਮਿਲੀਆਂ ਵੋਟਾਂ ਦੀ ਗਿਣਤੀ ਇਲੈਕਟਰਸ (Electors) ਦੀ ਗਿਣਤੀ ਨਿਸ਼ਚਿਤ ਕਰਦੀ ਹੈ। ਇਹ ਇਲੈਕਟਰਸ (Electors) ਰਾਸ਼ਟਰਪਤੀ ਦੀ ਚੋਣ ਕਰਦੇ ਹਨ। ਹਰ ਰਾਜ ਵਿੱਚੋਂ ਕਿੰਨੇ ਇਲੈਕਟਰਸ (Electors) ਹੋਣਗੇ ਇਹ ਉਸ ਰਾਜ ਦੀ ਅਬਾਦੀ ਤੇ ਨਿਰਭਰ ਕਰਦਾ ਹੈ। ਪਰ ਇਹ ਇਲੈਕਟਰਸ (Electors) ਆਪਣੀ ਮਰਜ਼ੀ ਨਾਲ ਰਾਸ਼ਟਰਪਤੀ ਨਹੀਂ ਬਣਾ ਸਕਦੇ।

ਅਮਰੀਕਾ ਦੇ 50 ਰਾਜਾਂ ਵਿੱਚੋਂ 48 ਰਾਜਾਂ ਵਿੱਚ “winner takes all” ਦਾ ਫਾਰਮੂਲਾ ਲਾਗੂ ਹੁੰਦਾ ਹੈ ਭਾਵ ਜੇ ਕਿਸੇ ਰਾਜ ਵਿੱਚ 10 ਇਲੈਕਟਰਸ (Electors) ਹਨ ਤਾਂ 6 ਵੋਟਾਂ ਲੈ ਕੇ ਜਿੱਤਣ ਵਾਲੇ ਨੂੰ ਬਾਕੀ 4 ਇਲੈਕਟਰਸ (Electors) ਦੀਆਂ ਵੋਟਾਂ ਦਿੱਤੀਆਂ ਜਾਣਗੀਆਂ।

ਇਸੇ ਲਈ ਕਿਸੇ ਵੀ ਪਾਸੇ ਜਾਣ ਵਾਲੇ ਰਾਜਾਂ (swing states) ਵਿੱਚ ਦੋਹਾਂ ਪਾਰਟੀਆਂ ਕੋਲ ਜਿੱਤਣ ਦਾ ਬਰਾਬਰ ਮੌਕਾ ਹੋਣ ਕਾਰਨ ਦੋਹੇਂ ਪਾਰਟੀਆਂ ਜ਼ਿਆਦਾ ਜ਼ੋਰ ਲਾਉਂਦੀਆਂ ਹਨ।

ਕੁੱਲ ਇਲੈਕਟਰਸ (Electors) ਦੀ ਸੰਖਿਆਂ 538 ਹੈ, ਅੱਧੇ ਤੋਂ ਵੱਧ ਇਲੈਕਟਰਸ (Electors) ਦੀਆਂ ਵੋਟਾਂ ਲੈਣ ਵਾਲਾ ਦਾਅਵੇਦਾਰ ਰਾਸ਼ਟਰਪਤੀ ਬਣਦਾ ਹੈ, ਇਸੇ ਲਈ ਸਵਿੰਗ ਸਟੇਟਸ (swing states) ਜ਼ਰੂਰੀ ਹਨ।

ਅਧਿਕਾਰਕ ਤੌਰ ਤੇ ਇਲੈਕਟਰਸ (Electors) ਚੁਣੇ ਜਾਣ ਤੋਂ ਲਗਭਗ 41 ਦਿਨ ਬਾਅਦ ਇਹ ਇਲੈਕਟਰਸ (Electors), US congress ਵਿੱਚ ਇਲੈਕਟਰਸ ਕਾੱਲੇਗੇ (Electoral college) ਰਾਹੀਂ ਵੋਟਾਂ ਕਰਕੇ ਰਾਸ਼ਟਰਪਤੀ ਚੁਣਦੇ ਹਨ। ਜਿਸਦੀ ਗਿਣਤੀ ਆਮ ਤੌਰ ਤੇ ਜਨਵਰੀ ਵਿੱਚ ਕੀਤੀ ਜਾਂਦੀ ਹੈ ਅੱਤੇ 20 ਜਨਵਰੀ ਨੂੰ ਰਾਸ਼ਟਰਪਤੀ ਦੀ ਘੋਸ਼ਣਾ (Inauguration) ਦੇ ਨਾਲ ਹੀ US Presidential election year ਮਤਲਬ ਚੋਣਾਂ ਦਾ ਸਾਲ ਖ਼ਤਮ ਹੋ ਜਾਂਦਾ ਹੈ।

ਦੋਹਾਂ ਪ੍ਰਮੁੱਖ ਪਾਰਟੀਆਂ ਬਾਰੇ ਜਾਣਕਾਰੀ:

ਰਿਪਬਲਿਕਨ ਪਾਰਟੀ (Republican party): ਰਿਪਬਲਿਕਨ ਪਾਰਟੀ ਨੂੰ G.O.P. ਭਾਵ ਗਰੈਂਡ ੳਲਡ ਪਾਰਟੀ (Grand Old Party) ਵੀ ਕਿਹਾ ਜਾਂਦਾ ਹੈ। ਇਸ ਦਾ ਰੰਗ ਲਾਲ ਅੱਤੇ ਚੋਣ ਨਿਸ਼ਾਨ ਹਾਥੀ ਹੈ। ਇਸ ਪਾਰਟੀ ਵੱਲੋਂ ਇਬਰਾਹਿਮ ਲਿੰਕਨ, ਜਾਰਜ ਬੁਸ਼ ਅੱਤੇ Donald Trump ਰਾਸ਼ਟਰਪਤੀ ਬਣ ਚੁੱਕੇ ਹਨ।

ਡੈਮੋਕ੍ਰੇਟਿਕ ਪਾਰਟੀ (Democratic party): ਇਹ ਪਾਰਟੀ ਉਦਾਰਵਾਦੀ ਵਿਚਾਰਧਾਰਾ (liberal) ਨਾਲ ਜੁੜੀ ਹੋਈ ਹੈ। ਇਸ ਦਾ ਰੰਗ ਨੀਲਾ ਅੱਤੇ ਨਿਸ਼ਾਨ ਗਧਾ ਹੈ। ਇਸ ਪਾਰਟੀ ਵੱਲੋਂ ਬਰਾਕ ੳਬਾਮਾ, ਬਿੱਲ ਕਲਿੰਟਨ ਅੱਤੇ ਜਾੱਨ ਐਫ ਕੈਨੇਡੀ ਰਾਸ਼ਟਰਪਤੀ ਬਣ ਚੁੱਕੇ ਹਨ। ਜਾੱਨ ਐਫ ਕੈਨੇਡੀ, ਸਭ ਤੋਂ ਘੱਟ ਉਮਰ ਵਿੱਚ ਅਮਰੀਕਾ ਦਾ ਰਾਸ਼ਟਰਪਤੀ ਬਣੇ ਸਨ।

ਨੋਟ: ਆਪਣੇ ਵਿਚਾਰ ਅੱਤੇ ਸੁਝਾਅ ਦੇਣ ਲਈ ਕੰਮੈਂਟ ਕਰੋ, ਚੰਗਾ ਲੱਗੇ ਤਾਂ ਲਾਇਕ ਵੀ ਕਰੋ। ਪੰਜਾਬੀ ਵਿੱਚ ਹੋਰ ਤਾਜ਼ਾ ਜਾਣਕਾਰੀ ਅੱਤੇ ਖਬਰਾਂ (latest Punjabi Newsਫੇਸਬੁੱਕਟਵਿੱਟਰ ਅੱਤੇ ਇੰਸਤਾਗ੍ਰਾਮ ਤੇ ਫ਼ੋੱਲੋ ਕਰੋ। ਇਹ ਸਾਰੀ ਸੂਚਨਾ ਵੱਖ ਵੱਖ ਖਬਰਾਂ ਤੋਂ ਇਕੱਠੀ ਕੀਤੀ ਗਈ ਹੈ, ਜੋ ਭਵਿੱਖ ਵਿੱਚ ਸਹੀ ਜਾਂ ਗ਼ਲਤ ਸਾਬਤ ਹੋ ਸਕਦੇ ਹਨ। ਹੋਰ ਲੇਖ ਪੜ੍ਹਨ ਲਈ ਇਸ ਲਿੰਕ ਤੇ ਜਾਉ। Follow on social media for daily punjab news.

Categories: International Politics
Tags: democrats vs republicans POTUS presidential elections process us election process us elections us president

This website uses cookies.