insert-headers-and-footers
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121jetpack
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121schema-and-structured-data-for-wp
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121web-stories
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121wp-smushit
domain was triggered too early. This is usually an indicator for some code in the plugin or theme running too early. Translations should be loaded at the init
action or later. Please see Debugging in WordPress for more information. (This message was added in version 6.7.0.) in /home/u800974937/domains/pbtimes.in/public_html/wp-includes/functions.php on line 6121Photo by Helloquence on Unsplash
ਸਮੇਂ ਦੇ ਨਾਲ ਨਾਲ ਮਨੁੱਖ ਦੀਆਂ ਲੋੜਾਂ ਵਿੱਚ ਬਦਲਾਅ ਆਉਣ ਕਾਰਨ, ਉਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਕਈ ਨਵੇਂ ਕਿੱਤੇ ਵੀ ਹੋਂਦ ਵਿੱਚ ਆਏ। ਕੁੱਝ ਸਮੇਂ ਦੇ ਨਾਲ ਖ਼ਤਮ ਹੋ ਗਏ ਤੇ ਕਈ ਅੱਜ ਵੀ ਪ੍ਰਚੱਲਿਤ ਹਨ। ਇਸੇ ਤਰਾਂ ਮਾਨਵ ਜੀਵਨ ਪੱਧਰ ਦੇ ਮਿਆਰ ਨੂੰ ਉੱਚਾ ਚੱਕਣ ਵਾਲੇ ਬਹੁਤ ਧੰਦੇ ਪੈਦਾ ਹੋਏ ਹਨ। ਟੈੱਕਨੋਲੋਜੀ ਦੇ ਇਸ ਦੌਰ ਵਿੱਚ ਜ਼ਿਆਦਾਤਰ ਕਿੱਤੇ ਕੰਪਿਊਟਰ ਤੇ ਮੋਬਾਇਲ ਤਕਨੀਕਾਂ ਨਾਲ ਜੁੜੇ ਹਨ। ਕੁੱਝ ਪੇਸ਼ੇ ਆਪਣੇ ਸਿਖ਼ਰ ਤੇ ਹਨ ਅੱਤੇ ਕਈਆਂ ਦੀ ਆਉਣ ਵਾਲੇ ਭਵਿੱਖ ਵਿੱਚ ਕਾਫ਼ੀ ਮੰਗ ਹੋਵੇਗੀ। ਇਸ ਲੇਖ ਵਿੱਚ ਅਸੀਂ ਏਦਾਂ ਦੇ ਹੀ ਕੁੱਝ ਪੇਸ਼ੇਆਂ(Careers in Demand) ਬਾਰੇ ਗੱਲ ਕਰਾਂਗੇ।
ਅੰਗਰੇਜ਼ੀ ਭਾਸ਼ਾ ਦੀ ਇੱਕ ਪੰਕਤੀ ਹੈ, “Data is the new oil” ਸਰਲ ਭਾਸ਼ਾ ਵਿੱਚ ਇਸ ਦਾ ਅਰਥ ਇਹ ਹੈ ਕਿ ਅੰਕੜਿਆਂ ਦਾ ਮੁੱਲ ਅੱਜ ਊਰਜਾ ਲਈ ਵਰਤੇ ਜਾਂਦੇ ਤੇਲ ਤੋਂ ਜ਼ਿਆਦਾ ਹੈ। ਅੰਕੜਿਆਂ ਨੂੰ ਇਕੱਠਾ ਕਰਨਾ, ਛਾਂਟੀ ਕਰਨੀ, ਤਰਤੀਬ ਅਨੁਸਾਰ ਕਰਕੇ ਲੜੀਬਧ ਕਰਨਾ, ਵਿਸ਼ਲੇਸ਼ਣ ਕਰਨਾ ਅੱਤੇ ਫ਼ਿਰ ਉਸਦੇ ਨਤੀਜੇ ਪੇਸ਼ ਕਰਨਾ ਵੀ ਇੱਕ ਕਲਾ ਹੈ। ਹਾਲਾਂਕਿ ਰੁਤਬੇ ਅੱਤੇ ਕੰਮ ਦੇ ਅਨੁਸਾਰ ਦੋਹਾਂ ਵਿੱਚ ਥੋੜਾ ਫ਼ਰਕ ਹੈ ਪਰ ਆਂਕੜਾ ਵਿਗਿਆਨੀ ਅੱਤੇ ਆਂਕੜਾ ਵਿਸ਼ਲੇਸ਼ਕ ਨੂੰ ਇੱਕ ਦੂਜੇ ਦੀ ਜਗ੍ਹਾ ਵਰਤਿਆ ਜਾ ਸਕਦਾ ਹੈ। ਦੁਨੀਆਂ ਭਰ ਦੀਆਂ ਸੰਸਥਾਵਾਂ ਆਪਣੇ ਗਾਹਕਾਂ ਅੱਤੇ ਭਾਵੀ ਗਾਹਕਾਂ ਦੇਅੰਕੜੇ ਇਕੱਠੇ ਕਰਨ ਅਤੇ ਵਰਤੋਂ ਵਿੱਚ ਲਿਆਉਣ ਲਈ ਇਹਨਾਂ ਦੀਆਂ ਸੇਵਾਵਾਂ ਲੈਂਦੇ ਹਨ।
ਮੌਜੂਦਾ ਸਮੇਂ ਹਰ ਕੰਮ ਪ੍ਰਤੱਖ ਤੇ ਅਪ੍ਰਤੱਖ ਰੂਪ ਵਿੱਚ ਕੰਪਿਊਟਰ ਤਕਨੀਕ ਨਾਲ ਜੁੜਿਆਂ ਹੋਇਆਂ ਹੈ। ਇਸ ਲਈ ਵੱਢੇ ਪੱਧਰ ਤੇ ਵੈਬਸਾਈਟਾਂ, ਸੌਫਟਵੇਅਰ ਅੱਤੇ ਮੋਬਾਇਲ ਅੱਪਲੀਕੈਸ਼ਨਾ ਦੀ ਲੋੜ ਪੈਂਦੀ ਹੈ। ਇਸ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।
ਕੰਪਿਊਟਰ ਦੀ ਵਰਤੋਂ ਵਿੱਚ ਹੋਏ ਵਾਧੇ ਦੇ ਨਾਲ ਇਸ ਰਾਹੀਂ ਹੋਣ ਵਾਲੇ ਜੁਰਮਾਂ ਅੱਤੇ ਧੋਖਾਧੜੀ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਇੱਥੇ ਸਾਇਬਰ ਸਕਿਉਰਿਟੀ ਦੀ ਲੋੜ ਪੈਦਾ ਹੁੰਦੀ ਹੈ। ਇਸ ਪ੍ਰਤੀ ਬਹੁਤ ਲੋਗ ਅੱਤੇ ਸੰਸਥਾਵਾਂ ਜਾਗਰੂਕ ਹੋ ਰਹੀਆਂ ਹਨ। ਇਸ ਲਈ ਸੁਰੱਖਿਆ ਦੇ ਨਜ਼ਰੀਏ ਤੋਂ ਵਿਸਤਾਰ ਦੀ ਸੰਭਾਵਨਾਂ ਹੈ। ਇਸ ਰਾਹੀਂ ਨਿੱਜੀ ਜਾਣਕਾਰੀ ਅੱਤੇ ਬੈਂਕਿੰਗ ਵੇਰਵਿਆਂ ਦੀ ਦੀ ਰੱਖਿਆ ਕੀਤੀ ਜਾ ਸਕਦੀ ਹੈ।
ਜਦੋਂ ਕੰਪਿਊਟਰ ਪ੍ਰੋਗਰਾਮ ਆਪਣੀ ਸੂਝ-ਬੂਝ ਨਾਲ ਫ਼ੈਸਲਾ ਲੈਣ ਅੱਤੇ ਕੰਮ ਪੂਰਾ ਕਰਨ ਵਿੱਚ ਕਾਮਯਾਬ ਹੋਣ ਤਾਂ ਇਸ ਨੂੰ ਬਣਾਵਟੀ ਬੁੱਧੀ ਕਿਹਾ ਜਾਂਦਾ ਹੈ। ਇਸ ਤੰਤਰ ਦੇ ਵਿਕਾਸ ਅੱਤੇ ਨਵੇਂ ਤੰਤਰਾਂ ਨੂੰ ਵਿਕਸਿਤ ਕਰਨ ਦੀ ਕਾਫ਼ੀ ਮੰਗ ਹੈ। ਜੋ ਕੰਮ ਮਨੁੱਖ ਖ਼ੁਦ ਨਹੀਂ ਕਰ ਸਕਦਾ, ਉੱਥੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਅੱਜ ਹਰ ਵਿਅਕਤੀ, ਸੰਸਥਾ ਜਾਂ ਉਦਯੋਗ ਆਪਣੀਆਂ ਵਸਤਾਂ ਅੱਤੇ ਸੇਵਾਵਾਂ ਇੰਟਰਨੇਟ ਰਾਹੀਂ ਵੇਚ ਰਿਹਾ ਹੈ ਜਾਂ ਵੇਚਣ ਦਾ ਚਾਹਵਾਨ ਹੈ। ਵਸਤਾਂ ਅੱਤੇ ਸੇਵਾਵਾਂ ਨੂੰ ਯੋਗ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਣ ਲਈ ਕੁਸ਼ਲ ਡਿਜਿਟਲ ਮਾਰਕੀਟਿੰਗ ਮਾਹਿਰਾਂ ਦੀ ਲੋੜ ਪੈਂਦੀ ਹੈ। ਇਹ ਮਾਹਿਰ ਘੱਟ ਖ਼ਰਚੀਲੇ, ਰਚਨਾਤਮਕ ਅੱਤੇ ਚਤੁਰ ਸਾਧਨਾਂ ਰਾਹੀਂ ਗਾਹਕਾਂ ਅੱਤੇ ਭਾਵੀ ਗਾਹਕਾਂ ਤੱਕ ਪੁੱਜ ਦੇ ਹਨ।
ਕੁੱਝ ਕੰਮ ਅਜਿਹੇ ਹਨ ਜੋ ਮਨੁੱਖੀ ਜੀਵਨ ਲਈ ਜਾਨਲੇਵਾ ਹੋ ਸਕਦੇ ਹਨ। ਉਸੇ ਤਰ੍ਹਾਂ ਮਹਾਂਮਾਰੀ ਅੱਤੇ ਆਪਾਤਕਾਲ ਵਿੱਚ ਕੁੱਝ ਸਥਾਨਾਂ ਅੱਤੇ ਲੋਕਾਂ ਤੱਕ ਪੁੱਜਣਾ ਮੁਸ਼ਕਿਲ ਹੋ ਜਾਂਦਾ ਹੈ। ਇੱਥੇ ਰੋਬੋਟਸ ਦੀ ਮੱਦਦ ਲਈ ਜਾ ਸਕਦੀ ਹੈ। ਇਹ ਰੋਬੋਟ ਮਨੁੱਖ ਨਾ ਸਹਿ ਸਕਣ ਵਾਲੀਆਂ ਪ੍ਰਸਥਿਤੀਆਂ ਵਿੱਚ ਵੀ ਕੰਮ ਕਰ ਸਕਦੇ ਹਨ, ਇਸ ਲਈ ਇਹਨਾਂ ਦੀ ਲੋੜ ਵੱਧ ਜਾਂਦੀ ਹੈ। ਇਹਨਾਂ ਰੋਬੋਟਸ ਦੇ ਡਿਜ਼ਾਇਨ, ਪਰਖ਼ ਅੱਤੇ ਨਿਰਮਾਣ ਲਈ ਕੁਸ਼ਲ ਰੋਬੋਟਿਕ ਇੰਜੀਨੀਅਰਾਂ ਦੀ ਲੋੜ ਹੈ।
ਵਿੱਤੀ ਸੇਵਾਵਾਂ ਦਾ ਟੈੱਕਨੋਲੋਜੀ ਦੇ ਮਾਧਿਅਮ ਨਾਲ ਵਿਸਤਾਰ ਤੇ ਪ੍ਰਚਾਰ ਨੂੰ ਵਿੱਤੀ ਟੈੱਕਨੋਲੋਜੀ ਕਿਹਾ ਜਾਂਦਾ ਹੈ। ਇਹ ਰਵਾਇਤੀ ਵਿੱਤੀ ਸੰਸਥਾਵਾਂ ਦੀਆਂ ਸੇਵਾਵਾਂ ਨਾਲ ਮੁਕਾਬਲਾ ਕਰਦਾ ਹੈ। ਇਹ ਇੱਕ ਵਿਸ਼ਾਲ ਅੱਤੇ ਉੱਭਰਦਾ ਹੋਇਆ ਖ਼ੇਤਰ ਹੈ। ਇਸ ਦਾ ਮੰਤਵ ਵਿੱਤੀ ਸੇਵਾਵਾਂ ਵਿੱਚ ਨਵੀਨਤਾ ਅੱਤੇ ਇਸ ਦੀ ਕਾਰਜਪ੍ਰਣਾਲੀ ਨੂੰ ਸਵੈਚਲਿਤ ਕਰਨਾ ਹੈ। ਦੁਨੀਆਂ ਦੀ ਕੁੱਲ ਆਬਾਦੀ ਦਾ ਬਹੁਤ ਵੱਢਾ ਹਿੱਸਾ ਇਸ ਦੀ ਵਰਤੋਂ ਕਰ ਰਿਹਾ ਹੈ।
ਮੌਜੂਦਾ ਸਮੇਂ ਇਹਨਾਂ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੀ ਭਾਰੀ ਮੰਗ(Careers in demand) ਹੈ, ਆਉਣ ਵਾਲੇ ਸਮੇਂ ਵਿੱਚ ਇਹ ਮੰਗ ਵੱਧਣ ਦੀ ਵੀ ਪੂਰੀ ਉਮੀਦ ਹੈ। ਚੰਗੀ ਗੱਲ ਇਹ ਹੈ ਕਿ ਮੌਜੂਦਾ ਇੰਟਰਨੇਟ ਸੇਵਾਵਾਂ ਦੀ ਵਰਤੋਂ ਕਰਕੇ ਹਰ ਕੋਈ ਆਪਣੀ ਯੋਗਤਾ ਅਨੁਸਾਰ ਇਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰ ਸਕਦਾ ਹੈ। ਇਸ ਵਿਸ਼ੇ ਤੇ ਤੁਸੀਂ ਇਹ ਲੇਖ ਪੜ੍ਹ ਸਕਦੇ ਹੋ।
ਨੋਟ: ਆਪਣੇ ਵਿਚਾਰ ਅੱਤੇ ਸੁਝਾਅ ਦੇਣ ਲਈ ਕੰਮੈਂਟ ਕਰੋ, ਚੰਗਾ ਲੱਗੇ ਤਾਂ ਲਾਇਕ ਵੀ ਕਰੋ। ਫੇਸਬੁੱਕ, ਟਵਿੱਟਰ ਅੱਤੇ ਇੰਸਤਾਗ੍ਰਾਮ ਤੇ ਫ਼ੋੱਲੋ ਕਰੋ। Follow for daily punjabi news and latest punjabi news.
CareerThis website uses cookies.